Punjab
ਰਾਜਪਾਲ ਤੇ ਸੀਐਮ ਮਾਨ ਵਿਚਾਲੇ ਦੂਰੀ, ਇੱਕ ਦੂਜੇ ਵੱਲ ਤੱਕਿਆ ਤੱਕ ਨਹੀਂ

ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਚਾਲੇ ਚੱਲ ਰਹੇ ਵਿਵਾਦ ਦੀ ਝਲਕ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਮੌਕੇ ਵੀ ਦੇਖਣ ਨੂੰ ਮਿਲੀ। ਹਰ ਸਾਲ ਬਜਟ ਸੈਸ਼ਨ ‘ਚ ਰਾਜਪਾਲ ਦਾ ਜਿਸ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਂਦਾ ਹੈ, ਉਸ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਰਾਜਪਾਲ ਦਾ ਸਵਾਗਤ ਕਾਫੀ ਠੰਡਾ ਰਿਹਾ। ਮੁੱਖ ਮੰਤਰੀ ਅਤੇ ਰਾਜਪਾਲ ਨੇ ਨਾ ਸਿਰਫ਼ ਇੱਕ-ਦੂਜੇ ਤੋਂ ਦੂਰੀ ਬਣਾਈ ਰੱਖੀ ਸਗੋਂ ਇੱਕ-ਦੂਜੇ ਨਾਲ ਗੱਲ ਕਰਨ ਤੋਂ ਵੀ ਬਚਿਆ।
ਸੁਆਗਤ ਦੀਆਂ ਰਸਮਾਂ ਤੋਂ ਬਾਅਦ ਮੁੱਖ ਮੰਤਰੀ ਗਾਰਡ ਆਫ਼ ਆਨਰ ਲਈ ਨਾਲ-ਨਾਲ ਚੱਲਦੇ ਹੋਏ ਰਾਜਪਾਲ ਤੋਂ ਦੂਰੀ ਬਣਾ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਗੱਲਬਾਤ ਵਿੱਚ ਰੁੱਝੇ ਰਹੇ। ਇਸ ਦੌਰਾਨ ਮੁੱਖ ਮੰਤਰੀ ਅਤੇ ਰਾਜਪਾਲ ਦੋਵਾਂ ਨੇ ਇਕ-ਦੂਜੇ ਨਾਲ ਗੱਲ ਨਹੀਂ ਕੀਤੀ ਪਰ ਇਕ-ਦੂਜੇ ਵੱਲ ਤੱਕਿਆ ਤੱਕ ਨਹੀਂ।