Uncategorized
ਡਾਕਟਰ ਨੇ ਪੈਸੇ ਨਾ ਦੇਣ ਲਈ ਕੀਤੀ ਹੇਰਾਫੇਰੀ, ਅਦਾਲਤ ਜਾਣ ਤੋਂ ਬਾਅਦ ਪੀੜਤ ਨੂੰ ਮਿਲਿਆ ਇਨਸਾਫ਼
ਚੰਡੀਗੜ੍ਹ (ਬਲਜੀਤ ਮਰਵਾਹਾ) : ਡਾਕਟਰੀ ਦੇ ਪੇਸ਼ੇ ਨੂੰ ਇਮਾਨਦਾਰੀ ਵਾਲਾ ਖੇਤਰ ਕਿਹਾ ਜਾਂਦਾ ਹੈ,ਪਰ ਇਹ ਗੱਲ ਸਾਰੇ ਡਾਕਟਰਾਂ ਤੇ ਸਹੀ ਨਹੀਂ ਬੈਠਦੀ। ਅਜਿਹਾ ਹੀ ਇੱਕ ਮਾਮਲਾ ਇੱਥੇ ਵੇਖਣ ਨੂੰ ਮਿਲਿਆ। ਇਹ ਮਸਲਾ ਅਦਾਲਤ ਵਿੱਚ ਜਾਣ ਤੋਂ ਬਾਅਦ ਪੀੜਤ ਨੂੰ ਇਨਸਾਫ਼ ਮਿਲਿਆ ।
ਸੈਕਟਰ 42ਬੀ ਚੰਡੀਗੜ੍ਹ ਵਾਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਡਾਕਟਰ ਮਨੂੰ ਸ਼ਰਮਾ ਵਾਸੀ ਸੈਕਟਰ 15 ਪੰਚਕੂਲਾ ਨੂੰ 2016 ਵਿੱਚ ਆਪਣੀ ਇੱਕ ਪ੍ਰਾਪਰਟੀ ਵੇਚੀ ਸੀ। 25 ਮਈ 2016 ਨੂੰ ਹੋਏ ਸੌਦੇ ਤਹਿਤ ਇਹ ਪ੍ਰਾਪਰਟੀ 2 ਕਰੋੜ 67 ਲੱਖ ਰੁਪਏ ਵਿੱਚ ਵੇਚੀ ਗਈ। ਡਾਕਟਰ ਸ਼ਰਮਾ ਵੱਲੋਂ ਰਕਮ ਅਦਾਇਗੀ ਨੂੰ ਲੈ ਕੇ 91 ਲੱਖ ਰੁਪਏ ਦਾ ਚੈਕ ਹਰਪ੍ਰੀਤ ਨੂੰ ਦਿੱਤਾ ਗਿਆ। ਜੋ ਕਿ ਬਾਉਂਸ ਹੋ ਗਿਆ। ਹਰਪ੍ਰੀਤ ਵੱਲੋਂ ਡਾਕਟਰ ਮਨੂੰ ਨੂੰ ਇਹ ਦੱਸਣ ਦੇ ਬਾਵਜੂਦ ਉਸ ਵੱਲੋਂ ਪੈਸੇ ਨਾ ਦਿੱਤੇ ਗਏ।
ਜਿਸ ਤੇ ਹਰਪ੍ਰੀਤ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਦਾਲਤ ਵਿੱਚ ਡਾਕਟਰ ਮਨੂੰ ਨੇ ਕਿਹਾ ਕਿ ਉਸਨੇ ਤਾਂ ਸਿਰਫ਼ 81 ਲੱਖ ਰੁਪਏ ਦੀ ਉਕਤ ਪ੍ਰਾਪਰਟੀ ਲਈ ਹੈ।ਪਰ ਅਦਾਲਤ ਵਿੱਚ ਇਸ ਸੰਬੰਧੀ ਉਹ ਠੋਸ ਸਬੂਤ ਨਾ ਪੇਸ਼ ਕਰ ਸਕਿਆ।ਜਿਸ ਤੇ ਜੇ ਐਮ ਆਈ ਸੀ ਚੰਡੀਗੜ੍ਹ ਮਨੂੰ ਮਿੱਤੂ ਨੇ ਪੀੜਤ ਪੱਖ ਦੀ ਦਲੀਲਾਂ ਤੋਂ ਸਹਿਮਤ ਹੁੰਦਿਆਂ ਡਾਕਟਰ ਮਨੂੰ ਨੂੰ 30 ਦਿਨਾਂ ਵਿੱਚ ਬਾਉਂਸ ਹੋਈ ਰਕਮ 91 ਲੱਖ ਰੁਪਏ ਦਾ ਦੁੱਗਣਾ ਇੱਕ ਕਰੋੜ 82 ਲੱਖ ਰੁਪਏ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 8 ਸਤੰਬਰ ਨੂੰ ਜਾਰੀ ਕੀਤੇ ਗਏ ਹਨ।