Connect with us

Uncategorized

ਡਾਕਟਰ ਦੀ ਹੈਵਾਨੀਅਤ, 10 ਸਾਲ ਦੀ ਬੱਚੀ ਨਾਲ ਜਿਸਮਾਨੀ ਛੇੜਛਾੜ

ਡਾਕਟਰ ਦੀ ਹੈਵਾਨਿਅਤ ਉਸ ਸਮੇਂ ਵੇਖਣ ਨੂੰ ਮਿਲੀ ਜਦ ਨਿੱਜੀ ਹਸਪਤਾਲ ਚਲਾ ਰਹੇ ਡਾਕਟਰ ਦੇ ਵੱਲੋਂ 10 ਸਾਲ ਦੀ ਬੱਚੀ ਦੇ ਨਾਲ ਜਿਸਮਾਨੀ ਛੇੜਛਾੜ ਕੀਤੀ ਗਈ

Published

on

ਡਾਕਟਰ ਦੀ ਹੈਵਾਨੀਅਤ
10 ਸਾਲ ਦੀ ਬੱਚੀ ਨਾਲ ਕੀਤੀ ਜਿਸਮਾਨੀ ਛੇੜਛਾੜ
ਦੋਸ਼ੀ ਡਾਕਟਰ ਨੂੰ ਪੁਲਿਸ ਨੇ ਕੀਤਾ ਕਾਬੂ
ਪੁਲਿਸ ਨੇ ਮਾਮਲਾ ਦਰਜ ਕਰ ਕੀਤੀ ਕਾਰਵਾਈ ਸ਼ੁਰੂ

ਕਪੂਰਥਲਾ, 19 ਅਗਸਤ (ਜਗਜੀਤ ਧੰਜੂ): ਡਾਕਟਰ ਨੂੰ ਲੋਕ ਰੱਬ ਦਾ ਰੂਪ ਸਮਝਦੇ ਹਨ ਪਰ ਜ਼ਿਲ੍ਹਾ ਕਪੂਰਥਲਾ ਦੇ ਅਧਿਨ ਪੈਂਦੇ ਨਡਾਲਾ ‘ਚ ਇਕ ਡਾਕਟਰ ਦੀ ਹੈਵਾਨਿਅਤ ਉਸ ਸਮੇਂ ਵੇਖਣ ਨੂੰ ਮਿਲੀ ਜਦ ਨਿੱਜੀ ਹਸਪਤਾਲ ਚਲਾ ਰਹੇ ਡਾਕਟਰ ਦੇ ਵੱਲੋਂ 10 ਸਾਲ ਦੀ ਬੱਚੀ ਦੇ ਨਾਲ ਜਿਸਮਾਨੀ ਛੇੜਛਾੜ ਕੀਤੀ ਗਈ। ਪੀੜਤ ਬੱਚੀ ਆਪਣੇ ਪਿਤਾ ਨਾਲ ਹਸਪਤਾਲ ਆਈ ਸੀ ਕਿਉਂਕਿ ਉਸ ਦੀ ਬਾਂਹ ‘ਤੇ ਸੱਟ ਲੱਗੀ ਸੀ ਪਰ ਉਸ ਹਸਪਤਾਲ ‘ਚ ਉਸ ਮਾਸੂਮ ਦੇ ਨਾਲ ਡਾਕਟਰ ਵੱਲੋਂ ਗਲਤ ਹਰਕਤ ਕੀਤੀ ਗਈ। ਜਿਸ ਤੋਂ ਬਾਅਦ ਪਰਿਵਾਰ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ‘ਤੇ ਦੋਸ਼ੀ ਡਾਕਟਰ ਨੁੰ ਪੁਲਿਸ ਨੇ ਕਾਬੂ ਕਰ ਲਿਆ। ਜਿਸਤੋੰ ਬਾਅਦ ਵੱਖੋ-ਵੱਖ ਧਾਰਾਂਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।