Uncategorized
ਸਰਚ ਆਪਰੇਸ਼ਨ ਦੌਰਾਨ ਮਿਲਿਆ ਡਰੋਨ ਅਤੇ 2 ਕਿਲੋ 241 ਗ੍ਰਾਮ ਹੈਰੋਇਨ ਬਰਾਮਦ

GURDASPUR : ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਗਈ ਹੈ । ਗੁਰਦਾਸਪੁਰ ਦੇ ਖੇਤਰ ਅਧੀਨ ਪੈਂਦੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਅਗਵਾਨ ‘ਚ ਖੇਤ ‘ਚੋਂ ਇਕ ਡਰੋਨ ਬਰਾਮਦ ਹੋਇਆ ਹੈ। ਜਿਸ ਖੇਤ ਤੋਂ ਡਰੋਨ ਬਰਾਮਦ ਹੋਇਆ ਹੈ, ਉਸ ਦਾ ਮਾਲਕ ਪਿੰਡ ਦੇ ਕਿਸਾਨ ਬਲਦੇਵ ਸਿੰਘ ਪੁੱਤਰ ਕਰਮ ਸਿੰਘ ਹੈ ਅਤੇ ਉਸ ਨੇ ਇਹ ਖੇਤ ਪਿੰਡ ਦੇ ਹੀ ਇੱਕ ਹੋਰ ਕਿਸਾਨ ਸੁਖਵਿੰਦਰ ਸਿੰਘ ਨੂੰ ਖੇਤੀ ਲਈ ਠੇਕੇ ‘ਤੇ ਦਿੱਤਾ ਹੋਇਆ ਹੈ। ਇਸ ਤੋਂ ਬਾਅਦ ਦੇਰ ਸ਼ਾਮ ਤੱਕ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ ਇੱਕ ਪੀਲੇ ਰੰਗ ਦਾ ਪੈਕਟ ਬਰਾਮਦ ਕੀਤਾ, ਜਿਸ ਵਿੱਚੋਂ 2 ਕਿਲੋ 241 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ।
ਬੀਤੇ ਦਿਨ ਜਦੋਂ ਕਿਸਾਨ ਸੁਖਵਿੰਦਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਖੇਤਾਂ ‘ਚ ਗਿਆ ਤਾਂ ਉਸ ਨੇ ਖੇਤ ‘ਚ ਇਕ ਡਰੋਨ ਪਿਆ ਦੇਖਿਆ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਥਾਣਾ ਕਲਾਨੌਰ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਦਿੱਤੀ ਜਾਣਕਾਰੀ
ਪੁਲਿਸ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਅਗਵਾਨ ਦੇ ਖੇਤਾਂ ਵਿੱਚੋਂ ਇੱਕ ਡਰੋਨ ਮਿਲਿਆ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਦੁਆਰਾ ਚਲਾਏ ਸਰਚ ਅਭਿਆਨ ਦੌਰਾਨ ਖੇਤਾਂ ਵਿੱਚੋਂ ਹੀ 2 ਕਿਲੋ 241 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਅਣਪਛਾਤਿਆਂ ਖਿਲਾਫ ਮਾਮਲ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।