Connect with us

National

ਤੜਕੇ ਤੜਕੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ

Published

on

ਅੱਜ ਤੜਕਸਾਰ ਭੂਚਾਲ ਦੇ ਜ਼ਬਰਦਸਤ ਝਟਕੇ ਲੱਗੇ ਹਨ, ਜੋ ਕਿ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਸ਼ਹਿਰ ਫਰੀਦਾਬਾਦ ‘ਚ ਮਹਿਸੂਸ ਕੀਤੇ ਗਏ। ਸਵੇਰਸਾਰ 6 ਵਜੇ ਫਰੀਦਾਬਾਦ ਵਿੱਚ 3.2 ਤੀਬਰਤਾ ਦਾ ਭੂਚਾਲ ਆਇਆ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐਨ. ਸੀ. ਐਸ.) ਦੇ ਅਨੁਸਾਰ ਭੂਚਾਲ ਦਾ ਕੇਂਦਰ ਫਰੀਦਾਬਾਦ ਵਿੱਚ ਸਤ੍ਹਾ ਤੋਂ 5 ਕਿਲੋਮੀਟਰ ਡੂੰਘਾਈ ਵਿੱਚ ਸੀ ।ਭੂਚਾਲ ਦੇ ਝਟਕਿਆਂ ਲੱਗਣ ‘ਤੇ ਲੋਕਾਂ ਇਕੋਦਮ ਡਰ ਕੇ ਘਰਾਂ ‘ਚੋਂ ਬਾਹਰ ਆ ਗਏ ਅਤੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ।

ਦੱਸਣਯੋਗ ਹੈ ਕਿ ਭੂਚਾਲ ਦੇ ਝਟਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਕਈ ਵਾਰ ਮਹਿਸੂਸ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦਾ ਕੇਂਦਰ ਬਿੰਦੂ ਬੇਸ਼ਕ ਕੋਈ ਵੀ ਥਾਂ ਰਹੀ ਹੋਵੇ ਪਰ ਵਾਰ-ਵਾਰ ਭੂਚਾਲ ਦੇ ਝਟਕੇ ਮਹਿਸੂਸ ਹੋਣ ਨਾਲ ਹਰ ਵੇਲੇ ਕੋਈ ਵੱਡਾ ਖ਼ਤਰਾ ਮੰਡਰਾਉਣ ਦਾ ਡਰ ਬਣਿਆਂ ਰਹਿੰਦਾ ਹੈ।