Connect with us

Punjab

ਸਹੁਰੇ ਨੇ ਆਪਣੀ ਨੂੰਹ ਤੇ ਕੁੜਮ ਖ਼ਿਲਾਫ਼ ਕਰਵਾਇਆ ਧੋਖਾਧੜੀ ਦਾ ਮਾਮਲਾ ਦਰਜ

Published

on

13 ਦਸੰਬਰ 2023: ਵਿਦੇਸਾ ਦੀ ਚਕਾਚੌਂਧ ਤੇ ਡਾਲਰਾਂ ਦੀ ਚਮਕ ਨੇ ਅਜੋਕੇ ਸਮੇਂ ‘ਚ ਪੰਜਾਬ ਦੀ ਨੌਜਵਾਨ ਪੀੜੀ ਵਿਚ ਜਾਇਜ਼ ਨਾਜਾਇਜ਼ ਢੰਗ ਨਾਲ ਬਾਹਰਲੇ ਮੁਲਕਾਂ ‘ਚ ਜਾਣ ਦਾ ਰੁਝਾਨ ਇਸ ਕਦਰ ਵਧਾ ਦਿੱਤਾ ਹੈ ਕਿ ਵਿਆਹ ਜਿਹੀ ਪਾਕ-ਪਵਿੱਤਰ ਰਸਮ ਵੀ ਮਹਿਜ਼ ਇੱਕ ਦਿਖਾਵੇ ਦੀ ਮੁਹਤਾਜ ਬਣ ਕੇ ਰਹਿ ਗਈ ਹੈ ਤੇ ਆਏ ਦਿਨ ਇਨਾਂ ਸੌਦੇਬਾਜ਼ੀਆਂ ਦੇ ਚਲਦਿਆਂ ਹਜ਼ਾਰਾਂ ਹੀ ਮੁੰਡੇ-ਕੁੜੀਆਂ ਦੇ ਭਵਿੱਖ ਬਰਬਾਦ ਹੋ ਰਹੇ ਹਨ। ਅਜਿਹਾ ਹੀ ਘਟਨਾ ਨੇੜਲੇ ਪਿੰਡ ਬਨਭੌਰਾ ਵਿਖੇ ਵੇਖਣ ਨੂੰ ਮਿਲੀ ਜਿੱਥੇ ਅਕਾਸਦੀਪ ਸਿੰਘ ਨਾਮਕ ਨੌਜਵਾਨ ਨੇ ਆਈਲੇਟਸ ਪਾਸ ਕੁੜੀ ਨਾਲ ਵਿਆਹ ਕਰਵਾ ਲਿਆ ਤੇ ਉਹ ਕੈਨੇਡਾ ਵੀ ਚਲਾ ਗਿਆ ਪਰ ਅੱਗੋਂ ਕੈਨੇਡਾ ਰਹਿੰਦੀ ਕੁੜੀ ਨੇ ਅਕਾਸਦੀਪ ਨੂੰ ਆਪਣਾ ਪਤੀ ਹੀ ਮੰਨਣ ਤੋਂ ਕੋਰੀ ਨਾਂਹ ਕਰਦਿਆਂ ਉਸ ਨੂੰ ਆਪਣੇ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ ਤੇ ਇਹ ਸਾਰੀ ਵਿਥਿਆ ਆਕਾਸ਼ਦੀਪ ਨੇ ਆਪਣੇ ਪਰਿਵਾਰ ਨੂੰ ਸੁਣਾਈ ਤਾਂ ਅੱਗੋਂ ਆਕਾਸ਼ਦੀਪ ਦੇ ਪਿਤਾ ਸੁਖਜਿੰਦਰ ਸਿੰਘ ਵੱਲੋਂ ਆਪਣੀ ਨੂੰਹ ਅਤੇ ਕੁੜਮ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੇ ਦੇ ਪਿਤਾ ਤੇ ਪਿੰਡ ਵਾਸੀਆਂ ਵੱਲੋਂ ਜਾਣਕਾਰੀ ਦਿੱਤੀ ਕਿ ਸਾਡੇ ਵੱਲੋ ਐਸ.ਐਸ.ਪੀ ਮਾਲੇਰਕੋਟਲਾ ਨੂੰ ਸ਼ਿਕਾਇਤ ਦਿੱਤੀ ਗਈ ਸੀ ਜਿਸਤੇ ਅਮਰਗੜ੍ਹ ਪੁਲਿਸ ਵੱਲੋਂ ਕਰਵਾਈ ਕਰਦੇ ਹੋਏ ਕੈਨੇਡਾ ਰਹਿੰਦੀ ਦਮਨਪ੍ਰੀਤ ਕੌਰ ਤੇ ਮਾਲੇਰਕੋਟਲਾ ‘ਚ ਰਹਿੰਦੇ ਉਸ ਦੇ ਪਿਤਾ ਅਰੀਜੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ।ਅਤੇ ਨਾਲ ਹੀ ਮੰਗ ਕਰਦੇ ਨੇ ਕੀ ਲੜਕੀ ਦੀ ਮਾਤਾ ਦਾ ਨਾਮ ਵੀ FRI ਵਿੱਚ ਸਾਮਿਲ ਕੀਤਾ ਜਾਵੇ।
ਲੜਕੇ ਦੇ ਪਿਤਾ ਨੇ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਲੜਕੀ ਨੂੰ ਡਿਪੋਰਟ ਕੀਤਾ ਜਾਵੇ ਕਿਉਕਿ ਉਨ੍ਹਾਂ ਦਾ ਲੜਕਾ ਲਵਰਸਾਂ ਦੀ ਤਰਾਂ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ ਅਤੇ ਲੜਕੇ ਦੀ ਮਾਂ ਆਪਣੇ ਬੇਟੇ ਦੀਆਂ ਤਸਵੀਰਾਂ ਦੇਖ ਦੇਖ ਰੋਂਦੀ ਰਿਹੰਦੀ ਹੈ।