Sports
ਭਾਰਤ VS ਆਸਟ੍ਰੇਲੀਆ ਵਿਚਕਾਰ ਅੱਜ ਹੋਵੇਗਾ ਵਿਸ਼ਵ ਕੱਪ ਦਾ ਫਾਈਨਲ ਮੈਚ

19 ਨਵੰਬਰ 2023: ਭਾਰਤ ਆਸਟ੍ਰੇਲੀਆ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ 19 ਨਵੰਬਰ ਯਾਨੀ ਕਿ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿਚ ਹੋਣ ਜਾ ਰਿਹਾ ਹੈ। ਟੂਰਨਾਮੈਂਟ ਦੀਆਂ ਦੋਵੇਂ ਟੀਮਾਂ ਮੈਚ ਲਈ ਅਹਿਮਦਾਬਾਦ ਪਹੁੰਚ ਗਈਆਂ ਹਨ। ਇਸ ਹਾਈ ਪ੍ਰੋਫਾਈਲ ਮੈਚ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਲੋਕ ਪਹੁੰਚਣਗੇ। ਦਰਸ਼ਕ ਮੈਟਰੋ, ਬੀਆਰਟੀਐਸ ਅਤੇ ਆਪਣੇ ਨਿੱਜੀ ਵਾਹਨਾਂ ਰਾਹੀਂ ਵੀ ਸਟੇਡੀਅਮ ਵਿੱਚ ਪੁੱਜਣਗੇ।ਓਥੇ ਹੀ ਦੱਸ ਦੇਈਏ ਕਿ ਮੈਚ 2 ਵਜੇ ਸ਼ੁਰੂ ਹੋਵੇਗਾ ਉਸ ਤੋਂ ਪਹਿਲਾਂ 1:30 ਵਜੇ ਟਾਸ ਕੀਤਾ ਜਾਵੇਗਾ|