Corona Virus
ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਅਮਰੀਕਾਂ ਤੋਂ ਮੈਡੀਕਲ ਸਪਲਾਈ ਦੀ ਪਹਿਲੀ ਖੇਪ ਭਾਰਤ ਪੁੱਜੀ
ਦੇਸ਼ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ। ਇਸ ਲਈ ਕੋਰੋਨਾ ਨਾਲ ਜੂਝ ਰਹੇ ਦੇਸ਼ ਦੀ ਮਦਦ ਲਈ ਕਈ ਦੇਸ਼ ਅੱਗੇ ਆਏ ਹਨ। ਅਮਰੀਕਾਂ ਦੇਸ਼ ਦੀ ਮਦਦ ਲਗਾਤਾਰ ਕਰ ਰਿਹਾ ਹੈ। ਅਮਰੀਕਾਂ ਤੋਂ ਆਕਸੀਜਨ ਸਿੰਲਡਰ, ਆਕਸੀਜਨ ਕੰਸੰਟ੍ਰੇਟਰ, ਪੀਪੀਈ, ਰੈਪਿਡ ਟੈਸਟਿੰਗ ਕਿੱਟ ਸਮੇਤ ਹੋਰ ਮੈਡੀਕਲ ਸਪਲਾਈ ਦੀ ਪਹਿਲੀ ਖੇਪ ਭਾਰਤ ਪਹੁੰਚ ਗਈ ਹੈ। ਇਸ ਦੌਰਾਨ ਏਸੀ ਤੇ ਫਲਾਈਟਸ ਅਗਲੇ ਹਫ਼ਤੇ ਭੇਜੇ ਜਾਣ ਦੀ ਉਮੀਦ ਹੈ। ਭਾਰਤ ‘ਚ ਅਮਰੀਕੀ ਦੂਤਘਰ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਸੰਕਟ ਦੇ ਇਸ ਸਮੇਂ ਭਾਰਤ ਦੇ ਖੜ੍ਹਾ ਹੈ ਕਿਉਂਕਿ ਅਸੀਂ ਇੱਕਠੇ ਮਹਾਮਾਰੀ ਨਾਲ ਲੜ ਰਹੇ ਹਾਂ। ਵਿਦੇਸ਼ ਮੰਤਰਾਲੇ ਵੱਲੋਂ ਆਏ ਬਿਆਨ ਮੁਤਾਬਿਕ, ਅਮਰੀਕਾ ਹਵਾਈ ਫ਼ੌਜ ਦੇ ਜਹਾਜ਼ ਸੀ-17 ਗਲੋਬਮਾਸਟਰ III, ਦੂਸਰਾ ਅਮਰੀਕਾ ਹਵਾਈ ਫ਼ੌਜ ਵਾਹਕ ਕੋਰੋਨਾ ਰਾਹਤ ਸਪਲਾਈ ਨਾਲ ਭਰਿਆ ਹੋਇਆ ਸਾਮਾਨ ਲੈ ਕੇ ਭਾਰਤ ਪਹੁੰਚ ਗਿਆ ਹੈ।
ਦੇਸ਼ ਦੀ ਕੋਰੋਨਾ ਮਹਾਂਮਾਰੀ ਨਾਲ ਲੜਾਈ ਤੋਂ ਬਾਅਦ ਕਈ ਦੇਸ਼ ਸਾਹਮਣੇ ਆਏ ਹਨ।ਇਸ ਦੌਰਾਨ ਰੋਮਾਨੀਆ ਵੱਲੋਂ ਵੀ 80 ਆਕਸੀਜਨ ਕੰਸੰਟ੍ਰੇਟਰ ਤੇ 75 ਆਕਸੀਜਨ ਸਿਲੰਡਰ ਭਾਰਤ ਭੇਜੇ ਗਏ ਹਨ। ਅਰਿੰਦਮ ਬਾਗਚੀ ਨੇ ਰੋਮਾਨੀਆ ਦਾ ਸ਼ੁਕਰਾਨਾ ਅਦਾ ਕੀਤਾ ਹੈ।