Connect with us

Religion

24 ਜੂਨ ਨੂੰ ਚੰਦਨਵਾੜੀ ‘ਚ ਨਹੀਂ ਅਮਰਨਾਥ ਗੁਫ਼ਾ ‘ਚ ਹੋਵੇਗੀ ਪਹਿਲੀ ਪੂਜਾ

Published

on

amarnath yatra

ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਨੂੰ ਕੋਵਿਡ-19 ਕਾਰਨ ਰੱਦ ਕੀਤੇ ਜਾਣ ਨਾਲ ਹੀ ਲੱਖਾਂ ਭਗਤਾਂ ਦੀ ਬਾਬਾ ਬਰਫਾਨੀ ਦੇ ਦਰਸ਼ਨ ਆਸ ਟੁੱਟ ਗਈ। ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਭਗਤਾਂ ਦੇ ਕੀਮਤੀ ਜੀਵਨ ਨੂੰ ਧਿਆਨ ’ਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਹੈ ਤੇ ਬਾਕੀ ਧਾਰਮਿਕ ਕਰਮਕਾਂਡ ਕੋਵਿਡ ਐੱਸ. ਓ. ਪੀ. ਦੀ ਪਾਲਣਾ ਦੇ ਨਾਲ ਹੋਣਗੇ। ਇਸ ਵਾਰ ਪਹਿਲੀ ਪੂਜਾ ਚੰਦਨਵਾੜੀ ’ਚ ਨਹੀਂ, ਸਗੋਂ ਬਾਬਾ ਬਰਫਾਨੀ ਦੇ ਧਾਮ ਅਮਰਨਾਥ ਗੁਫਾ ’ਚ ਜੇਠ ਪੂਰਨਮਾਸ਼ੀ 24 ਜੂਨ ਨੂੰ ਵੈਦਿਕ ਮੰਤਰ ਉਚਾਰਣ ਨਾਲ ਹੋਵੇਗੀ। ਪਹਿਲੀ ਪੂਜਾ ਦੇ ਨਾਲ ਹੀ ਬਾਬਾ ਬਰਫਾਨੀ ਦੇ ਕਰੋੜਾਂ ਭਗਤਾਂ ਨੂੰ ਲਾਈਵ ਆਰਤੀ ਤੇ ਪਵਿਤਰ ਗੁਫਾ ਤੋਂ ਵਰਚੁਅਲ ਦਰਸ਼ਨ ਸ਼ੁਰੂ ਹੋ ਜਾਣਗੇ। ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਨੂੰ ਲੈ ਕੇ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਸ਼੍ਰੀ ਅਮਰਨਾਥ ਯਾਤਰਾ ਦੇ ਰਿਵਾਇਤੀ ਰੂਟ ਪਹਲਗਾਮ ਦੇ ਚੰਦਨਵਾੜੀ ’ਚ ਪਹਿਲੀ ਪੂਜਾ ਕੀਤੀ ਜਾਂਦੀ ਸੀ, ਜਿੱਥੋਂ ਮੁਸ਼ਕਿਲ ਯਾਤਰਾ ਰੂਟ ਸ਼ੁਰੂ ਹੁੰਦਾ ਹੈ। ਪਹਿਲੀ ਪੂਜਾ ਤੋਂ ਬਾਅਦ ਜੂਨ ਦੇ ਅੰਤਿਮ ਦਿਨਾਂ ’ਚ ਅਧਿਕਾਰਕ ਰੂਪ ’ਚ ਅਮਰਨਾਥ ਯਾਤਰੀਆਂ ਨੂੰ ਪਹਲਗਾਮ ਤੇ ਬਾਲਟਾਲ ਰੂਟ ਤੋਂ ਪਵਿਤਰ ਗੁਫਾ ’ਚ ਹਿਮ ਸ਼ਿਵਲਿੰਗ ਦੇ ਦਰਸ਼ਨਾਂ ਨੂੰ ਲੈ ਕੇ ਯਾਤਰਾ ਸ਼ੁਰੂ ਹੋ ਜਾਂਦੀ ਸੀ।ਇਸ ਵਾਰ ਕੋਰੋਨਾ ਇਨਫੈਕਸ਼ਨ ਦੀ ਤੀਜੀ ਲਹਿਰ ਨੂੰ ਧਿਆਨ ’ਚ ਰੱਖਦੇ ਹੋਏ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ ਪਰ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਅਨੁਸਾਰ ਬਾਕੀ ਧਾਰਮਿਕ ਕਰਮਕਾਂਡ ਅਤੇ ਪਵਿੱਤਰ ਛੜੀ ਮੁਬਾਰਕ ਨੂੰ ਅਮਰਨਾਥ ਗੁਫਾ ’ਚ ਪੂਜਾ ਲਈ ਲਿਜਾਇਆ ਜਾਵੇਗਾ। ਪੂਜਾ ਲਈ ਪੰਡਤਾਂ ਦੇ ਇਕ ਦਲ ਨੂੰ ਸ਼੍ਰੀ ਅਮਰਨਾਥ ਗੁਫਾ ਲਈ ਬਾਲਟਾਲ ਰੂਟ ਰਾਹੀਂ ਭੇਜ ਦਿੱਤਾ ਗਿਆ ਹੈ।