Connect with us

Punjab

ਦੀਪ ਸਿੱਧੂ ਦੀ ਮੌਤ ਬਾਰੇ ਪ੍ਰੇਮਿਕਾ ਨੇ ਕੀਤੇ ਵੱਡੇ ਖੁਲਾਸੇ!

Published

on

ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਨੇ ਹਾਦਸੇ ਵਾਲੇ ਦਿਨ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਦਰਅਸਲ, ਸਿੱਧੂ ਦੀ ਮੌਤ ਨੂੰ ਇੱਕ ਸਾਲ ਹੋਣ ਵਾਲਾ ਹੈ। ਇਸ ਦੌਰਾਨ ਉਸ ਨੂੰ ਯਾਦ ਕਰਦੇ ਹੋਏ ਰੀਨਾ ਨੇ ਆਪਣੇ ਯੂਟਿਊਬ ਚੈਨਲ ‘ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਉਸ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ ਦੀਪ ਸਿੱਧੂ ਨਾਲ ਕੀ ਹੋਇਆ ਸੀ।

ਪ੍ਰੇਮਿਕਾ ਰੀਨਾ ਨੇ ਦੱਸਿਆ ਕਿ ਉਹ 13 ਫਰਵਰੀ 2022 ਨੂੰ ਦਿੱਲੀ ਪਹੁੰਚੀ ਸੀ। ਇਸ ਦੌਰਾਨ ਸਿੱਧੂ ਨੇ ਮੈਨੂੰ ਦਿੱਲੀ ਏਅਰਪੋਰਟ ‘ਤੇ ਚੁੱਕ ਲਿਆ, ਜਿਸ ਤੋਂ ਬਾਅਦ ਦੋਵਾਂ ਨੇ 14 ਫਰਵਰੀ ਨੂੰ ਵੈਲੇਨਟਾਈਨ ਡੇ ਮਨਾਇਆ। 15 ਫਰਵਰੀ ਨੂੰ ਦੀਪ ਨੇ ਨਾਸ਼ਤਾ ਕੀਤਾ, ਜਿਸ ਤੋਂ ਬਾਅਦ ਦੋਵਾਂ ਨੇ ਪੰਜਾਬ ਜਾਣ ਦਾ ਪ੍ਰੋਗਰਾਮ ਬਣਾਇਆ। ਇਸ ਤੋਂ ਬਾਅਦ ਮੈਂ ਪੈਕਿੰਗ ਸ਼ੁਰੂ ਕੀਤੀ ਅਤੇ ਦੀਪ ਜਿਮ ਲਈ ਰਵਾਨਾ ਹੋ ਗਿਆ। ਅਸੀਂ ਦੋਵੇਂ ਸ਼ਾਮ ਨੂੰ ਸਕਾਰਪੀਓ ਕਾਰ ਵਿੱਚ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋਏ। 10 ਮਿੰਟ ਦੀ ਰਾਈਡ ਦੌਰਾਨ, ਦੀਪ ਨੇ ਮੁੰਬਈ ਵਾਪਸ ਜਾਣ ਦਾ ਫੈਸਲਾ ਕੀਤਾ। ਅੱਗੇ ਰੀਨਾ ਨੇ ਦੱਸਿਆ ਕਿ ਉਹ ਕਾਰ ਮੁੰਬਈ ਵੱਲ ਲੈ ਗਈ , ਪਰ ਫਿਰ ਉਸ ਨੇ ਕਿਹਾ ਕਿ ਉਸ ਨੂੰ ਪੰਜਾਬ ਵਿਚ ਕੁਝ ਕੰਮ ਹੈ, 15 ਮਿੰਟ ਦੇ ਸਫ਼ਰ ਤੋਂ ਬਾਅਦ ਉਹ ਮੁੜ ਪੰਜਾਬ ਵੱਲ ਚੱਲ ਪਈ।

ਦੱਸ ਦੇਈਏ ਕਿ ਮਾਰਚ-ਅਪ੍ਰੈਲ ਵਿੱਚ ਰੀਨਾ ਅਤੇ ਦੀਪ ਸਿੱਧੂ ਨੇ ਇੱਕ ਪ੍ਰੋਜੈਕਟ ਦੀ ਸ਼ੂਟਿੰਗ ਕਰਨੀ ਸੀ, ਜਿਸ ਲਈ ਉਹ ਪੰਜਾਬ ਆ ਰਹੇ ਸਨ। ਦੋਵਾਂ ਵਿਚਾਲੇ ਸਫਰ ਦੌਰਾਨ ਕਈ ਗੱਲਾਂ ਹੋਈਆਂ। ਰੀਨਾ ਨੇ ਦੱਸਿਆ ਕਿ ਦੀਪ ਨੇ ਮੇਰੇ ਸਿਰ ‘ਤੇ ਹੱਥ ਰੱਖ ਕੇ ਕਿਹਾ ਕਿ ਮੈਂ ਇਸ ਤਰ੍ਹਾਂ ਪਿਆਰ ਕਰਦਾ ਹਾਂ। ਇਸ ਤੋਂ ਬਾਅਦ ਮੈਂ ਸੌਂ ਗਈ ਅਤੇ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ।