Punjab
ਪੰਜਾਬੀ ਇੰਡਸਟਰੀ ਲਈ ਖੁਸ਼ਖਬਰੀ ਆਈ ਸਾਹਮਣੇ, ਸੀਐਮ ਮਾਨ ਦੀ ਪਤਨੀ ਸਮੇਤ ਦਿੱਗਜ ਕਲਾਕਾਰਾਂ ਨੇ ਜਤਾਈ ਖੁਸ਼ੀ

ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਦਰਅਸਲ ਪੰਜਾਬੀ ਫਿਲਮ ਇੰਡਸਟਰੀ ਨੂੰ ਆਪਣੀ ਨਵੀਂ ਫ਼ਿਲਮ ਇੰਡਸਟਰੀ ਮਿਲ ਗਈ ਹੈ।ਇਸ ਮੌਕੇ ਗਰੈਂਡ ਲਾਂਚ ਫੰਕਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਸੀ.ਐਮ. ਭਗਵੰਤ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਸਮੇਤ ਉੱਘੇ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪੰਜਾਬੀ ਕਲਾਕਾਰਾਂ ਨੇ ਫਿਲਮ ਸਿਟੀ ਬਣਨ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਵਿੱਚ ਐਚ.ਐਲ.ਵੀ. ਫਿਲਮ ਸਿਟੀ ਲਾਂਚ ਕੀਤੀ ਗਈ ਹੈ, ਜਿੱਥੇ ਪ੍ਰੀਤ ਹਰਪਾਲ ਸਮੇਤ ਕਈ ਕਲਾਕਾਰ ਮੌਜੂਦ ਸਨ। ਦੂਜੇ ਪਾਸੇ ਪ੍ਰੀਤ ਹਰਪਾਲ ਨੇ ਕਿਹਾ ਕਿ ਸਾਨੂੰ ਫਿਲਮ ਸਿਟੀ ਦੀ ਬਹੁਤ ਲੋੜ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬੀ ਇੰਡਸਟਰੀ ਨੂੰ ਫਿਲਮ ਸਿਟੀ ਦਾ ਬਹੁਤ ਫਾਇਦਾ ਹੋਵੇਗਾ।