Uncategorized
ਸਰਕਾਰ ਜਲਦ ਸ਼ੁਰੂ ਕਰੇਗੀ ਬਜ਼ੁਰਗਾ ਲਈ ਹੁਣ ਮਿਡ ਡੇ ਮੀਲ ਮੁਹਿੰਮ

ਸਰਕਾਰ ਜਲਦ ਹੀ ਬੇਸਹਾਰਾ ਬਜ਼ੁਰਗਾ ਲਈ ਮੀਡ ਡੇ ਮਿਲ ਮੁਹਿੰਮ ਜਲਦ ਹੀ ਸ਼ੁਰੂ ਕਰ ਰਹੀ ਹੈ। ਜਿਵੇਂ ਸਕੂਲੀ ਬੱਚਿਆ ਲਈ ਮੀਡ ਡੇ ਮੀਲ ਤਿਆਰ ਕੀਤੀ ਜਾਂਦੀ ਹੈ। ਉਸ ਤਰ੍ਹਾਂ ਹੀ ਜੋ ਬੇਸਹਾਰਾ ਬਜ਼ੁਰਗ ਹਨ ਉਨ੍ਹਾਂ ਲਈ ਵੀ ਮੀਡ ਡੇ ਮੀਲ ਤਿਆਰ ਕੀਤੀ ਜਾਵੇਗੀ। ਅਗਸਤ ਤੋਂ ਦੇਸ਼ ਦੇ ਕੁਝ ਚੋਣਵੀਆਂ ਸਥਾਨਕ ਸਰਕਾਰਾਂ ਤੇ ਗ੍ਰਾਮ ਪੰਚਾਇਤ ਤੋਂ ਬਜ਼ੁਰਗਾਂ ਲਈ ਇਸ ਮਿਡ ਡੇ ਮੀਲ ਯੋਜਨਾ ਦੀ ਸ਼ੁਰੂਆਤ ਕਰਨ ਦੀ ਤਿਆਰੀ ਹੈ। ਇਸ ਨਾਲ ਹੀ ਤਿੰਨ ਤੋਂ ਚਾਰ ਸਾਲ ਤਕ ਇਸ ਨੂੰ ਸਮੁੱਚੇ ਦੇਸ਼ ‘ਚ ਲਾਗੂ ਕਰਨ ਦੀ ਯੋਜਨਾ ਬਣ ਰਹੀ ਹੈ।
ਇਸ ਦੌਰਾਨ ਸਮਾਜਿਕ ਨਿਆਂ ਤੇ ਅਧਿਕਾਰਿਤ ਮੰਤਰਾਲੇ ਨੇ ਬਜ਼ੁਰਗਾ ਨੂੰ ਦੁਪਹਿਰ ਦਾ ਭੋਜਨ ਮੁਹੱਈਆ ਕਰਵਾਉਣ ਦੀ ਇਸ ਯੋਜਨਾ ਦਾ ਰੋਡਮੈਪ ਫਿਲਹਾਲ ਤਿਆਰ ਕਰ ਲਿਆ ਹੈ। ਇਸ ਯੋਜਨਾ ਲਈ ਬਜਟ ’ਚ ਸ਼ੁਰੂਆਤੀ ਤੌਰ ’ਤੇ ਲਗਪਗ 40 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਇਸ ਪੋਸ਼ਣ ਮੁਹਿਮ ਲਈ ਇਹ ਰਕਮ ਸੀਨੀਅਰ ਸਿਟੀਜ਼ਨ ਵੈੱਲਫੇਅਰ ਫੰਡ ਤੋਂ ਲਈ ਗਈ ਤੇ ਇਹ ਫੰਡ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੀ ਅਣ-ਕਲੇਮਡ ਮਨੀ ਨਾਲ ਬਣਾਇਆ ਗਿਆ ਹੈ। ਮੌਜੂਦਾ ਸਮੇਂ ਇਹ ਫੰਡ ਹਜ਼ਾਰਾਂ ਕਰੋੜ ਰੁਪਏ ਦਾ ਹੈ। ਮੌਜੂਦਾ ਸਮੇਂ ਦੇਸ਼ ’ਚ ਬਜ਼ੁਰਗਾਂ ਦੀ ਗਿਣਤੀ ਲਗਪਗ 12 ਕਰੋਡ਼ ਹੈ ਤੇ 2050 ਤਕ ਇਹ ਗਿਣਤੀ 31 ਕਰੋਡ਼ ਤੋਂ ਵੱਧ ਹੋਣ ਦਾ ਅੰਦਾਜ਼ਾ ਹੈ।