Politics
ਬਲਬੀਰ ਸਿੰਘ ਸਿੱਧੂ ਨੂੰ ਘੇਰਿਆ ਜਾਵੇਗਾ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੁਆਰਾ
ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਗਲੇ ਸੰਘਰਸ਼ ਦਾ ਐਲਾਨ
ਸਿਹਤ ਮੰਤਰੀ ਦੀਆਂ ਕੋਝੀਆਂ ਚਾਲਾਂ ਨੂੰ ਕੀਤਾ ਜਾਵੇਗਾ ਨੰਗਾ
ਸਿਹਤ ਮੰਤਰੀ ਦੇ ਹਲਕੇ ਵਿੱਚ ਕੱਢਿਆ ਜਾਵੇਗਾ ਮਾਰਚ
ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਗਲੇ ਸੰਘਰਸ਼ ਦਾ ਐਲਾਨ
ਜਲੰਧਰ,15ਅਗਸਤ 2020: ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਭਰਵੀਂ ਮੀਟਿੰਗ ਕੁਲਬੀਰ ਸਿੰਘ ਮੋਗਾ,ਕਿਰਨਜੀਤ ਕੌਰ ਮੁਹਾਲੀ ਨਿੰਦਰ ਮੁਕਤਸਰ ਦੀ ਅਗਵਾਈ ਵਿਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ।ਜਿਸ ਵਿੱਚ ਪਿਛਲੇ ਕੀਤੇ ਸੰਘਰਸ਼ਾਂ ਦਾ ਰੀਵਿਊ ਕੀਤਾ ਗਿਆ।ਮਿਤੀ 10 -8-2020 ਨੂੰ ਸਿਹਤ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਦੇ ਫੈਸਲੇ ਲਾਗੂ ਨਾ ਹੋਣ ਕਾਰਨ ਸੰਘਰਸ਼ ਕਮੇਟੀ ਨੇ ਸਖਤ ਨੋਟਿਸ ਲਿਆ।ਇਸ ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਵੱਲੋਂ ਮੰਗ ਕੀਤੀ ਗਈ ਕਿ ਸਿਹਤ ਮੰਤਰੀ ਦੇ ਇਸ ਨਿੰਦਣਯੋਗ ਵਤੀਰੇ ਦਾ ਕਮੇਟੀ ਵੱਲੋਂ ਸੰਘਰਸ਼ ਦੇ ਰੂਪ ਵਿਚ ਜਵਾਬ ਦਿੱਤਾ ਜਾਵੇ।
ਜਿਸ ਵਿੱਚ ਸਮੁੱਚੇ ਹਾਊਸ ਦੀ ਇੱਕ ਰਾਇ ਮੰਨ ਕੇ ਫੈਸਲਾ ਕੀਤਾ ਗਿਆ ਕਿ ਸੰਘਰਸ਼ ਕਮੇਟੀ ਵੱਲੋਂ ਜਦੋਂ ਤੱਕ ਕੱਚੇ ਕਾਮਿਆਂ ਨੂੰ ਪੱਕੇ ਕਰਵਾਉਣ,ਨਵ ਨਿਯੁਕਤ 1263 ਦਾ ਪਰਖ ਸਮਾਂ ਦੋ ਸਾਲ ਕਰਵਾਉਣ ਅਤੇ ਕੋਵਿਡ 19 ਦੌਰਾਨ ਮੂਹਰਲੀਆਂ ਸਫਾਂ ਵਿਚ ਲੜਦੇ ਸਿਹਤ ਕਾਮਿਆਂ ਨੂੰ ਵਿੱਤੀ ਸਹਾਇਤਾ ਦਵਾਉਣ ਤੱਕ ਚੈਨ ਨਾਲ ਨਹੀਂ ਬੈਠਿਆਂ ਜਾਵੇਗਾ।ਇਸ ਸੰਘਰਸ਼ ਦੀ ਪਹਿਲੀ ਕੜੀ ਵਜੋਂ ਮਿਤੀ 14ਸਤੰਬਰ 2020 ਨੂੰ ਸਿਹਤ ਮੰਤਰੀ ਪੰਜਾਬ ਦੇ ਹਲਕੇ ਵਿੱਚ ਮਾਰਚ ਕਰਕੇ ਲੋਕਾਂ ਨੂੰ ਸਿਹਤ ਮੰਤਰੀ ਦੀਆਂ ਕੋਝੀਆਂ ਚਾਲਾਂ ਨੂੰ ਨੰਗਿਆਂ ਕੀਤਾ ਜਾਵੇਗਾ।ਸੰਘਰਸ਼ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਸਬ ਕਮੇਟੀ ਦੇ ਸਮੁੱਚੇ ਮੰਤਰੀਆਂ ਨੂੰ ਮੰਗਾਂ ਸਬੰਧੀ ਆਪਣਾ ਲਿਖਤੀ ਪੱਖ ਰੱਖਿਆ ਜਾਵੇਗਾ ਜਿਸ ਦੇ ਕਾਨੂੰਨੀ ਅਤੇ ਵਿਭਾਗੀ ਪੱਖ ਵਿਚਾਰਨ ਲਈ ਸਾਥੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।ਰਿਪੋਰਟਿੰਗ ਦੇ ਬਾਈਕਾਟ ਸਬੰਧੀ ਸਿਵਲ ਸਰਜਨਾਂ ਨੂੰ ਦੁਬਾਰਾ ਤੋਂ ਲਿਖਤੀ ਭੇਜਿਆ ਜਾਵੇਗਾ।
ਮੀਟਿੰਗ ਨੂੰ ਗਗਨਦੀਪ ਸਿੰਘ ਬਠਿੰਡਾ,ਗੁਲਜਾਰ ਖਾਂ ਸੰਗਰੂਰ,ਗੁਰਮੀਤ ਕੌਰ ਫਰੀਦਕੋਟ,ਸੁਖਵਿੰਦਰ ਸਿੰਘ ਮੁਕਤਸਰ,ਰਣਧੀਰ ਸਿੰਘ ਸੰਗਰੂਰ, ਇੰਦਰਵੀਰ ਅਮ੍ਰਿਤਸਰ, ਗੁਰਪ੍ਰੀਤ ਸਿੰਘ ਕਪੂਰਥਲਾ, ਚਰਨਜੀਤ ਕੌਰ ਮਾਨਸਾ, ਕੁਲਪ੍ਰੀਤ ਸਿੰਘ ਲੁਧਿਆਣਾ ,ਭੁਪਿੰਦਰ ਕੌਰ ਬਠਿੰਡਾ, ਸਤਪਾਲ ਸਿੰਘ ਫਿਰੋਜ਼ਪੁਰ, ਅਮਨਦੀਪ ਸਿੰਘ ਜਲੰਧਰ,ਕਮਲਜੀਤ ਕੌਰ ਮੋਗਾ,ਯਾਦਵਿੰਦਰ ਸਿੰਘ ਬਰਨਾਲਾ, ਜਸਵਿੰਦਰ ਸਿੰਘ ਤਰਨਤਾਰਨ, ਪਰਮਜੀਤ ਕੌਰ ਕਪੂਰਥਲਾ, ਸੁਖਵਿੰਦਰ ਸਿੰਘ ਮਾਨਸਾ, ਕੰਵਲਜੀਤ ਸਿੰਘ ਅਮ੍ਰਿਤਸਰ, ਸਤਿੰਦਰ ਕੌਰ ਗੁਰਦਾਸਪੁਰ,ਜਸਵਿੰਦਰ ਸ਼ਰਮਾ ਬਠਿੰਡਾ, ਜਸਵਿੰਦਰ ਕੌਰ ਤਰਨਤਾਰਨ, ਸਰਬਜੀਤ ਕੌਰ ਜਲੰਧਰ,ਗੁਰਪ੍ਰੀਤ ਸਿੰਘ ਮਾਨਸਾ,ਕੰਵਲਜੀਤ ਕੌਰ ਨਵਾਂ ਸ਼ਹਿਰ ਆਦਿ ਆਗੂਆਂ ਨੇ ਸੰਬੋਧਨ ਕੀਤਾ।
Continue Reading