WORLD
ਨੇਪਾਲ ‘ਚ ਲੈਂਡਿੰਗ ਦੌਰਾਨ ਪਲਟਿਆ ਹੈਲੀਕਾਪਟਰ, ਲੱਗੀ ਭਿਆਨਕ ਅੱਗ

ਕਾਠਮੰਡੂ 14 ਅਕਤੂਬਰ 2023 : ਨੇਪਾਲ ਦੀ ਮਨੰਗ ਏਅਰ ਦਾ ਇੱਕ ਹੈਲੀਕਾਪਟਰ ਸ਼ਨੀਵਾਰ ਨੂੰ ਯਾਨੀ ਕਿ ਅੱਜ ਪਹਾੜੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਉਸ ਦਾ ਪਾਇਲਟ ਜ਼ਖ਼ਮੀ ਹੋ ਗਿਆ। ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਪਾਇਲਟ ਨੂੰ ਇਲਾਜ ਲਈ ਕਾਠਮੰਡੂ ਲਿਜਾਇਆ ਗਿਆ
ਨੇਪਾਲ ਦੀ ਸਿਵਲ ਐਵੀਏਸ਼ਨ ਅਥਾਰਟੀ ਦੇ ਡਿਪਟੀ ਡਾਇਰੈਕਟਰ ਜਗਨਨਾਥ ਨਿਰੌਲਾ ਨੇ ਦੱਸਿਆ ਕਿ ਹੈਲੀਕਾਪਟਰ 9N ANJ, ਜਿਸ ਨੇ ਯਾਤਰੀਆਂ ਨੂੰ ਚੁੱਕਣ ਲਈ ਐਵਰੈਸਟ ਬੇਸ ਕੈਂਪ ਨੇੜੇ ਲੁਕਲਾ ਤੋਂ ਉਡਾਣ ਭਰੀ ਸੀ, ਉੱਤਰ-ਪੂਰਬੀ ਨੇਪਾਲ ਦੇ ਲੋਬੂਚੇ ਵਿੱਚ ਉਤਰਨ ਦੀ ਕੋਸ਼ਿਸ਼ ਦੌਰਾਨ ਥੋੜ੍ਹਾ ਉਲਟ ਗਿਆ। ਅੱਗ ਲੱਗ ਗਈ। ਅਧਿਕਾਰੀ ਨੇ ਦੱਸਿਆ ਕਿ ਪਾਇਲਟ ਪ੍ਰਕਾਸ਼ ਸ਼ੇਧਾਈ, ਜੋ ਜਹਾਜ਼ ‘ਤੇ ਇਕੱਲਾ ਵਿਅਕਤੀ ਸੀ, ਨੂੰ ਸੱਟਾਂ ਲੱਗੀਆਂ। ਉਨ੍ਹਾਂ ਦੱਸਿਆ ਕਿ ਜ਼ਖਮੀ ਪਾਇਲਟ ਨੂੰ ਇਲਾਜ ਲਈ ਹਵਾਈ ਜਹਾਜ਼ ਰਾਹੀਂ ਕਾਠਮੰਡੂ ਭੇਜਿਆ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਜੁਲਾਈ ਵਿੱਚ 6 ਲੋਕਾਂ ਦੀ ਜਾਨ ਚਲੀ ਗਈ ਸੀ
ਇਸ ਤੋਂ ਪਹਿਲਾਂ ਜੁਲਾਈ ਵਿੱਚ, ਸੋਲੁਖੁੰਬੂ ਜ਼ਿਲ੍ਹੇ ਦੇ ਲਿਖੁਪੀਕੇ ਗ੍ਰਾਮੀਣ ਨਗਰਪਾਲਿਕਾ ਦੇ ਲਾਮਜੁਰਾ ਵਿੱਚ ਮਨੰਗ ਏਅਰ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਸੀ। 11 ਜੁਲਾਈ ਦੀ ਸਵੇਰ ਨੂੰ ਕੈਪਟਨ ਚੇਤ ਬਹਾਦੁਰ ਗੁਰੰਗ ਅਤੇ ਪੰਜ ਮੈਕਸੀਕਨ ਨਾਗਰਿਕਾਂ ਦੇ ਨਾਲ ਹੈਲੀਕਾਪਟਰ ਦਾ ਸੰਪਰਕ ਟੁੱਟ ਗਿਆ ਅਤੇ ਬਾਅਦ ਵਿੱਚ ਜੀਰੀ ਅਤੇ ਫਾਪਲੂ ਦੇ ਵਿਚਕਾਰ ਸਥਿਤ ਚਿਹੰਦੰਡਾ, ਲਾਮਜੁਰਾ ਵਿੱਚ ਹਾਦਸਾਗ੍ਰਸਤ ਪਾਇਆ ਗਿਆ।