Connect with us

News

ਜਾਣੋ ਕਿਵੇਂ ਮਾਤਮ ‘ਚ ਬਦਲੀਆਂ ਵਿਆਹ ਦੀਆਂ ਦੀਆਂ ਖੁਸ਼ੀਆਂ

Published

on

FIRING

ਲਾਹੌਰ ’ਚ ਚੱਲ ਰਹੇ ਇਕ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਸਮੇਂ ਮਾਤਮ ’ਚ ਬਦਲ ਗਿਆ, ਜਦੋਂ ਬਾਰਾਤ ਨਾਲ ਆਏ ਲੋਕਾਂ ਵਸੋਂ ਖ਼ੁਸ਼ੀ ’ਚ ਹਵਾਈ ਫ਼ਾਇਰਿੰਗ ਕੀਤੀ ਗਈ ਅਤੇ ਉਸ ਨਾਲ ਇਕ 4 ਸਾਲਾ ਦੇ ਮਾਸੂਮ ਬੱਚੇ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ। ਗੋਲੀ ਲੱਗਦੇ ਸਾਰ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਨਾਲ ਸੋਗ ਦੀ ਲਹਿਰ ਪੈਦਾ ਹੋ ਗਈ। ਸਰਹੱਦ ਪਾਰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਿਵੇਂ ਹੀ ਲਾਹੌਰ ਦੀ ਨਛੱਤਰ ਕਾਲੋਨੀ ’ਚ ਇਕ ਬਾਰਾਤ ਦਾਖ਼ਲ ਹੋਈ ਤਾਂ ਦੁੱਲੇ ਪੱਖ ਵਿਚੋਂ ਇਕ ਰਿਸ਼ਤੇਦਾਰ ਨੇ ਰਿਵਾਲਵਰ ਨਾਲ ਹਵਾ ’ਚ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਹਵਾਈ ਫ਼ਾਇਰਿੰਗ ਦੇ ਕਾਰਨ ਛੱਤ ’ਤੇ ਖੜੇ ਇਕ ਚਾਰ ਸਾਲਾਂ ਬੱਚੇ ਅਯਾਤ ਜਾਨ ਨੂੰ ਇਕ ਗੋਲੀ ਲੱਗ ਗਈ। ਗੋਲੀ ਲੱਗਣ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ’ਚ ਲੈ ਜਾਇਆ ਗਿਆ ਪਰ ਰਸਤੇ ’ਚ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚ ਗਈ, ਜਿਸ ਨੇ ਲਾੜੇ ਦੇ ਰਿਸ਼ਤੇਦਾਰ ਵਾਹਦ ਅਤੇ ਸਕੀਲ ਦੇ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਅਤੇ ਉਨ੍ਹਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਵੀ ਕਰ ਲਿਆ।