Uncategorized
The Kerala Story : ਫਿਲਮ ਦੇ ਨਿਰਮਾਤਾ ਨੇ ਬੰਗਾਲ ਸਰਕਾਰ ਦੇ ਫੈਸਲੇ ਨੂੰ ਦਿੱਤੀ ਚੁਣੌਤੀ, SC ਦਾ ਖੜਕਾਇਆ ਦਰਵਾਜ਼ਾ

ਫਿਲਮ ਦਿ ਕੇਰਲ ਸਟੋਰੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਕਈ ਲੋਕ ਇਸ ਫਿਲਮ ਦੇ ਹੱਕ ‘ਚ ਹਨ ‘ਤੇ ਉੱਥੇ ਹੀ ਕਈ ਵਿਰੋਧ ‘ਚ ਹਨ। ਇਸ ਫਿਲਮ ਨੂੰ ਲੈ ਕੇ ਕਈ ਨੇਤਾਵਾਂ ਦੇ ਬਿਆਨ ਵੀ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਇਸ ਫਿਲਮ ਨੂੰ ਕਈ ਰਾਜਾਂ ਵਿੱਚ ਟੈਕਸ ਮੁਕਤ ਵੀ ਕਰ ਦਿੱਤਾ ਗਿਆ ਹੈ। ਇਸ ਸਭ ਦੇ ਵਿਚਕਾਰ ‘ਦਿ ਕੇਰਲ ਸਟੋਰੀ’ ਦੇ ਨਿਰਮਾਤਾਵਾਂ ਨੇ ਪੱਛਮੀ ਬੰਗਾਲ ਸਰਕਾਰ ਦੇ ਰਾਜ ਵਿੱਚ ਫਿਲਮ ਦੀ ਰਿਲੀਜ਼ ‘ਤੇ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਨਿਰਮਾਤਾਵਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਇਸ ਮਾਮਲੇ ‘ਤੇ ਸੁਣਵਾਈ ਕਰਨ ਲਈ ਤਿਆਰ ਹੋ ਗਿਆ ਹੈ।