Connect with us

Uncategorized

ਬਾਲੀਵੁੱਡ ਦੇ ਇਹਨਾਂ ਐਕਟਰਾਂ ਦੀ ਲਿੰਗ ਪਰਿਵਰਤਨ ਦੇ ਬਾਅਦ ਬਦਲੀ ਜ਼ਿੰਦਗੀ

ਬਾਲੀਵੁੱਡ ਦੇ ਇਹ ਐਕਟਰ ਟਰਾਂਸਜੈਂਡਰ ਦੇ ਬਾਅਦ ਬਣੇ ਖੂਬਸੂਰਤ ਐਕਟਰੈਸ

Published

on

ਭਾਰਤ ਵਿੱਚ ਹੁਣ ਟਰਾਂਸਜੈਂਡਰ ਦਾ ਇੱਕ ਟਰੈਂਡ  ਚੱਲਿਆ ਹੋਇਆ ਹੈ,ਅੱਜ-ਕੱਲ੍ਹ ਬਹੁਤ ਸਾਰੇ ਮੁੰਡੇ ਆਪਣਾ ਲਿੰਗ ਪਰਿਵਰਤਨ ਕਰਵਾ ਕੇ ਇੱਕ ਕੁੜੀ ਦੀ ਜ਼ਿੰਦਗੀ ਜੀ ਰਹੇ ਹਨ। ਪਹਿਲਾ-ਪਹਿਲਾ ਟਰਾਂਸਜੈਂਡਰ ਨੂੰ ਸਾਡੇ ਸਮਾਜ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ ਸੀ,ਉਹਨਾਂ ਨਾਲ ਭੈੜਾ ਸਲੂਕ ਕੀਤਾ ਜਾਂਦਾ ਸੀ। ਪਰ ਹੁਣ ਸੁਪ੍ਰੀਮ ਕੋਰਟ ਧਾਰਾ 377 ਦੇ ਫ਼ੈਸਲੇ ਅਨੁਸਾਰ ਟਰਾਂਸਜੈਂਡਰ ਲਈ ਇੱਕ ਅਲੱਗ ਕੈਟਾਗਿਰੀ ਬਣਾ ਦਿੱਤੀ ਗਈ ਹੈ। 
ਜੇ ਫ਼ਿਲਮ-ਨਗਰੀ ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਸਾਰੇ ਅਦਾਕਾਰਾ ਵੱਲੋਂ ਟਰਾਂਸਜੈਂਡਰ ਕਰਵਾਇਆ ਗਿਆ,ਜਿੰਨ੍ਹਾਂ ਨੇ ਆਪਣਾ ਟਰਾਂਸਜੈਂਡਰ ਕਰਵਾਇਆ ਤੇ ਆਪਣਾ ਟੀ.ਵੀ.ਦੀ ਦੁਨੀਆਂ ਵਿੱਚ ਪ੍ਰਸਿੱਧ ਹੋਏ।  
 
ਟੀਵੀ ਦੀ ਜਗਤ ਵਿਚ ਬੌਬੀ ਦੇ ਨਾਮ ਨਾਲ ਮਸ਼ਹੂਰ ਇਹ ਅਭਿਨੇਤਰੀ ਇੱਕ ਸਮੇਂ ਲੜਕਾ ਸੀ,ਜਿਸਦਾ ਨਾਮ ਪੰਕਜ ਸ਼ਰਮਾ ਸੀ।ਇੱਕ ਆਦਮੀ ਦੇ ਜਨਮ ਲੈਣ ਦੇ ਬਾਵਜੂਦ, ਪੰਕਜ ਸ਼ਰਮਾ ਨੇ ਸਾਲ 2010 ਵਿਚ ਬ੍ਰੈਸਟ ਇਮਪਲਾਂਟ ਕਰਵਾ ਕੇ ਆਪਣਾ ਨਾਮ ਬਦਲ ਲਿਆ ਤੇ ਉਹ ਪੰਕਜ ਸ਼ਰਮਾ ਤੋਂ ਬੌਬੀ ਡਾਰਲਿੰਗ ਬਣ ਗਿਆ।
 ਬਾਲੀਵੁੱਡ ਵਿੱਚ ਬੌਬੀ ਡਾਰਲਿੰਗ ਦੇ ਰੂਪ ਵਿੱਚ,ਬੌਬੀ ਨੇ ‘ਕਿਆ ਕੂਲ ਹੈ ਹਮ’, ‘ਹਸੀ ਤੋ ਫਸੀ’, ‘ਪੇਜ 3’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ ਹੈ।
ਇਹ ਅਦਾਕਾਰਾ ਇੱਕ ਸਮੇਂ ਗੌਰਵ ਅਰੋੜਾ ਨਾਮ ਦਾ ਲੜਕਾ ਸੀ, ਗੌਰਵ ਅਰੋੜਾ ‘ਸਪਿਟਸਵਿਲਾ ਸੀਜ਼ਨ 3’ ਦੇ ਮੁਕਾਬਲੇ ਵਿੱਚ ਵੀ ਰਹਿ ਚੁੱਕਾ ਹੈ।ਜਦੋਂ ਗੌਰਵ ਨੇ ਆਪਣਾ ਲਿੰਗ ਬਦਲਿਆ, ਤਾਂ ਉਹ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਵਿੱਚ ਰਿਹਾ। ਗੌਰਵ ਇੱਕ ਸਮੇਂ ਇੱਕ ਮਨਮੋਹਕ ਮੁੰਡਾ ਸੀ।
 
 ਲਿੰਗ ਪਰਿਵਰਤਨ ਤੋਂ ਬਾਅਦ,ਉਹ ਇੱਕ ਬਹੁਤ ਸੁੰਦਰ ਅਭਿਨੇਤਰੀ ਬਣ ਗਿਆ ਅਤੇ ਉਸਨੇ ਆਪਣਾ ਨਾਮ ਗੌਰਵ ਤੋਂ ਗੌਰੀ ਬਣ ਗਿਆ। 
                  ਨਿੱਕੀ ਉਨ੍ਹਾਂ ਲੋਕਾਂ ਦੀ ਸੂਚੀ ਵਿਚ ਵੀ ਸ਼ਾਮਲ ਹੈ ਜੋ ਜਨਮ ਲੈਣ ਵਾਲੇ ਆਦਮੀ ਸੀ ਪਰ ਬਾਅਦ ਉਸਨੇ ਆਪਣਾ ਲਿੰਗ ਪਰਿਵਰਤਨ ਕਰਵਾ ਲਿਆ। ਨਿੱਕੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹ ਆਪਣੇ ਜੀਨਸ ਤੋਂ ਪਰੇਸ਼ਾਨ ਸੀ ਅਤੇ ਇਸ ਕਾਰਨ ਉਹ ਇੱਕ ਕੁੜੀ ਬਣਨਾ ਚਾਹੁੰਦਾ ਸੀ।
  
ਉਹਨਾਂ ਦਾ ਪਰਿਵਾਰ ਨਿੱਕੀ ਨੂੰ ਇਸ ਚੀਜ਼ ਦੀ ਆਗਿਆ ਨਹੀਂ ਦਿੰਦਾ ਹੈ ਅਤੇ ਇਸ ਕਾਰਨ ਨਿੱਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣਾ ਰਿਸ਼ਤਾ ਤੋੜ ਲਿਆ ਹੈ।ਸਾਲ 2009 ਵਿੱਚ, ਨਿੱਕੀ ਨੇ ਆਪਣਾ ਲਿੰਗ ਬਦਲ ਦਿੱਤਾ,ਨਿੱਕੀ ਹੁਣ ਮਸ਼ਹੂਰ ਅਦਕਾਰਾ ਹੈ ਜਿਸਨੇ ਟੀਵੀ ਸ਼ੋ ‘ਇਮੋਸ਼ਨ ਅੱਤਿਆਚਾਰ’ ਵਿੱਚ ਵੀ ਕੰਮ ਕੀਤਾ। 
  
ਇਸ ਤੋਂ ਇਲਾਵਾ ਸ਼੍ਰੀ ਘਾਤਕ ਨਾਮ ਦੇ ਟਰਾਂਸਜੈਂਡਰ ਨੇ ਵੀ ਬਾਲੀਵੁੱਡ ਵਿੱਚ ਖੂਬ ਨਾਮ ਕਮਾਇਆ ਹੈ ਉਸਨੇ ਬੰਗਾਲੀ ਰੀਤੀ-ਰਿਵਾਜਾਂ ਨਾਲ ਅਨੁਸਾਰ ਕਲਕੱਤਾ ਵਿੱਚ ਸੰਜੈ ਨਾਮ ਦੇ ਸ਼ਖਸ ਨਾਲ ਵਿਆਹ ਵੀ ਕਰ ਲਿਆ। 
ਟਰਾਂਸਜੈਂਡਰ ਮਿਸ ਟਰਾਂਸ ਕਵੀਨ 2019 Nithu RS  ਨੇ ਵੀ ਟਰਾਂਸਜੈਂਡਰ ਬਣਨ ਦੇ ਬਾਅਦ ਖੂਬ ਨਾਮ ਕਮਾਇਆ ਜਿਸਦੀ ਦੇਸ਼ਾਂ-ਵਿਦੇਸ਼ਾਂ ਵਿੱਚ ਹੁਣ ਚੰਗੀ ਪਹਿਚਾਣ ਹੈ।