Connect with us

India

ਦੇਖੋ ਕਦੋਂ ਤੇ ਕਿੱਥੋਂ-ਕਿੱਥੋਂ ਮੁਸਾਫ਼ਰ ਗੱਡੀਆਂ ਸ਼ੁਰੂ ਹੋ ਰਹੀਆਂ ਹਨ ?

23 ਨਵੰਬਰ ਨੂੰ ਟ੍ਰੇਨਾਂ ਸ਼ੁਰੂ ਹੋਣ ਤੋਂ ਬਾਅਦ 24 ਨਵੰਬਰ ਨੂੰ ਵੀ. ਆਈ. ਪੀ. ਟਰੇਨਾਂ ਸ਼ਤਾਬਦੀ ਐਕਸਪ੍ਰੈੱਸ, ਵੰਦੇ ਭਾਰਤ, ਰਾਜਧਾਨੀ ਚਲਾਈਆਂ ਜਾਣਗੀਆਂ ਕਿਉਂਕਿ ਸਾਰੀਆਂ ਟ੍ਰੇਨਾਂ ਅੰਬਾਲਾ ਤੋਂ ਹੀ ਰਵਾਨਾ ਕੀਤੀਆਂ ਜਾ ਰਹੀਆਂ ਸਨ ਅਤੇ ਇਥੋਂ ਹੀ ਟਰਮੀਨੇਟ ।

Published

on

ਯਾਤਰੀਆਂ ਲਈ ਅਹਿਮ ਖਬਰ: ਰੇਲ ਗੱਡੀਆਂ ਦੀ ਸਮਾਂ-ਸੂਚੀ ਹੋਈ ਜਾਰੀ
ਰੇਲ ਮੁਸਾਫਰਾਂ ਨੂੰ ਐੱਸ. ਐੱਮ. ਐੱਸ. ਰਾਹੀਂ ਦਿੱਤੀ ਜਾਵੇਗੀ ਜਾਣਕਾਰੀ
ਕੁਝ ਟ੍ਰੇਨਾਂ 23 ਨਵੰਬਰ ਤੋਂ ਬਹਾਲ 

ਵੀ. ਆਈ. ਪੀ. ਟ੍ਰੇਨਾਂ 24 ਨੂੰ ਚੱਲਣਗੀਆਂ
ਰੇਲਵੇ ਸਟੇਸ਼ਨਾਂ ’ਤੇ ਹਲਚਲ ਸ਼ੁਰੂ
ਰੇਲਵੇ ਵੱਲੋਂ ਆਪ੍ਰੇਟਿੰਗ ਸਟਾਫ, ਸਿਗਨਲ ਅਤੇ ਕਮਰਸ਼ੀਅਲ ਸਟਾਫ ਦੇ ਇੰਚਾਰਜਾਂ ਨੂੰ ਅਲਰਟ

23 ਨਵੰਬਰ : ਪੰਜਾਬ ਵਿਚ ਕਿਸਾਨ ਜੱਥੇਬੰਦੀਆਂ ਵੱਲੋਂ ਧਰਨਾ ਖ਼ਤਮ ਕਰਨ ਦੇ ਬਾਅਦ ਰੇਲਵੇ ਸਟੇਸ਼ਨਾਂ ’ਤੇ ਹਲਚਲ ਸ਼ੁਰੂ ਹੋ ਗਈ ਹੈ। ਬੰਦ ਪਈ ਰੇਲ ਆਵਾਜਾਈ ਨੂੰ ਚਾਲੂ ਕਰਨ ਲਈ ਬੜੌਦਾ ਹਾਊਸ ਤੋਂ ਨਿਰਦੇਸ਼ ਆਉਂਦੇ ਹੀ ਵਿਭਾਗ ਨੇ ਇੰਜੀਨਿਅਰਿੰਗ ਸਟਾਫ, ਆਪ੍ਰੇਟਿੰਗ ਸਟਾਫ, ਸਿਗਨਲ ਅਤੇ ਕਮਰਸ਼ੀਅਲ ਸਟਾਫ ਦੇ ਇੰਚਾਰਜਾਂ ਨੂੰ ਅਲਰਟ ਕਰ ਦਿੱਤਾ ਹੈ, ਜਿਸ ਦੇ ਚੱਲਦੇ ਵੱਖ-ਵੱਖ ਵਿਭਾਗਾਂ ਦੇ ਸਟਾਫ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਰੇਲ ਮੰਤਰੀ ਪਿਯੂਸ਼ ਗੋਇਲ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵੀਟਰ ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਟ੍ਰੇਨਾਂ ਦੀ ਆਵਾਜਾਈ ਸ਼ੁਰੂ ਕਰਨ ਤੋਂ ਪਹਿਲਾਂ ਰੇਲਵੇ ਵਿਭਾਗ ਨੇ ਰੇਲ ਟ੍ਰੈਕਸ ਦੀ ਫਿਟਨੈੱਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 17 ਟ੍ਰੇਨਾਂ ਵਿੱਚੋਂ 9 ਜੰਮੂ-ਕੱਟੜਾ ਲਾਈਨ ’ਤੇ ਅਤੇ 8 ਪੰਜਾਬ ਵਾਲੇ ਰੂਟ ’ਤੇ ਚੱਲਣ ਨਾਲ ਮੁਸਾਫਰਾਂ ਨੂੰ ਵੱਡੀ ਰਾਹਤ ਮਿਲੇਗੀ।
 ਰੇਲਵੇ ਨੇ ਐਤਵਾਰ ਦੇਰ ਸ਼ਾਮ ਅੰਮ੍ਰਿਤਸਰ, ਚੰਡੀਗੜ੍ਹ, ਜੰਮੂ-ਤਵੀ ਆਦਿ ਰੂਟਾਂ ’ਤੇ ਟ੍ਰੇਨਾਂ ਨੂੰ ਬਹਾਲ ਕਰਨ ਦਾ ਫ਼ੈਸਲਾ ਲਿਆ ਹੈ। ਕੁਝ ਟ੍ਰੇਨਾਂ 23 ਨਵੰਬਰ ਤੋਂ ਬਹਾਲ ਕਰ ਦਿੱਤੀਆਂ ਗਈਆਂ ਹਨ ਪਰ ਕੁਝ ਟ੍ਰੇਨਾਂ ਅਜੇ ਵੀ ਰੱਦ ਰਹਿਣਗੀਆਂ। ਸਿਸਟਮ ਰੂਟੀਨ ਵਿੱਚ ਆਉਂਦੇ ਹੀ ਛੇਤੀ ਹੀ ਇਨ੍ਹਾਂ ਟਰੇਨਾਂ ਨੂੰ ਵੀ ਬਹਾਲ ਕਰ ਦਿੱਤਾ ਜਾਵੇਗਾ। ਵਿਭਾਗ ਵਲੋਂ ਇਸ ਸਬੰਧ ਵਿਚ 80 ਪੈਸੇਂਜਰ ਟਰੇਨਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ।ਖੇਤੀਬਾੜੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਵਲੋਂ ਪਿਛਲੇ ਕਰੀਬ 2 ਮਹੀਨਿਆਂ ਤੋਂ ਰੇਲ ਟ੍ਰੈਕ ਜਾਮ ਕਰਨ ਕਰਕੇ ਟਰੇਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋਈ ਪਈ ਸੀ ਅਤੇ ਪੰਜਾਬ ਦੇ ਸਾਰੇ ਛੋਟੇ-ਵੱਡੇ ਰੇਲਵੇ ਸਟੇਸ਼ਨਾਂ ’ਤੇ ਪੂਰੀ ਤਰ੍ਹਾਂ ਸੁੰਨਸਾਨ ਛਾਈ ਹੋਈ ਸੀ।
ਦੂਜੇ ਪਾਸੇ  ਫਿਰੋਜ਼ਪੁਰ ਰੇਲ ਮੰਡਲ ਦੇ ਅਧਿਕਾਰੀਆਂ ਵਲੋਂ ਰੇਲ ਟ੍ਰੈਕ ਦੀ ਫਿਟਨੈੱਸ ਦੀ ਜਾਂਚ ਲਈ 11 ਇੰਜਣਾਂ ਨੂੰ ਵੱਖ-ਵੱਖ ਰੂਟਾਂ ’ਤੇ ਰਵਾਨਾ ਕੀਤਾ ਗਿਆ। 23 ਨਵੰਬਰ ਨੂੰ ਟ੍ਰੇਨਾਂ ਸ਼ੁਰੂ ਹੋਣ ਤੋਂ ਬਾਅਦ 24 ਨਵੰਬਰ ਨੂੰ ਵੀ. ਆਈ. ਪੀ. ਟਰੇਨਾਂ ਸ਼ਤਾਬਦੀ ਐਕਸਪ੍ਰੈੱਸ, ਵੰਦੇ ਭਾਰਤ, ਰਾਜਧਾਨੀ ਚਲਾਈਆਂ ਜਾਣਗੀਆਂ ਕਿਉਂਕਿ ਸਾਰੀਆਂ ਟ੍ਰੇਨਾਂ ਅੰਬਾਲਾ ਤੋਂ ਹੀ ਰਵਾਨਾ ਕੀਤੀਆਂ ਜਾ ਰਹੀਆਂ ਸਨ ਅਤੇ ਇਥੋਂ ਹੀ ਟਰਮੀਨੇਟ । ਇਨ੍ਹਾਂ ਵਿੱਚੋਂ 17 ਟ੍ਰੇਨਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਅੰਬਾਲਾ ਤੋਂ ਚਲਾਇਆ ਜਾਵੇਗਾ ਅਤੇ 15 ਰੱਦ ਕੀਤੀਆਂ ਗਈਆਂ ਟ੍ਰੇਨਾਂ ਨੂੰ ਦੁਬਾਰਾ ਚਲਾਇਆ ਜਾਵੇਗਾ।