Uncategorized
ਛੋਟੇ ਬੱਚੇ ਨੇ ਦਿਲਜੀਤ ਦੋਸਾਂਝ ਨਾਲ ਸਟੇਜ ‘ਤੇ ਇੰਝ ਲਗਾਈਆਂ ਰੌਣਕਾਂ, ਦੇਖੋ ਵੀਡੀਓ

DILJIT DOSANJH : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਆਪਣੀ ਫਿਲਮ ”ਅਮਰ ਸਿੰਘ ਚਮਕੀਲਾ” ਤੋਂ ਬਾਅਦ ਲਗਾਤਾਰ ਸੁਰਖੀਆਂ ”ਚ ਹਨ।
ਫਿਲਮ ਤੋਂ ਬਾਅਦ ਦਿਲਜੀਤ ਦੇ ਸੰਗੀਤਕ ਟੂਰ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ|ਦਿਲਜੀਤ ਦੋਸਾਂਝ ਦਾ ਸ਼ੋਅ ਸ਼ੁਰੂ ਹੋਣ ਤੋਂ ਇਕ ਮਹੀਨਾ ਪਹਿਲਾਂ ਹੀ ਪੂਰੀ ਤਰ੍ਹਾਂ ਵਿਕ ਗਿਆ ਸੀ।
ਇਸ ਸ਼ੋਅ ਦਾ ਇੱਕ ਹੋਰ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਿਲਜੀਤ ਸਟੇਜ ‘ਤੇ ਆਪਣੇ ਛੋਟੇ ਪ੍ਰਸ਼ੰਸਕਾਂ ਨੂੰ ਸਤਿਕਾਰ ਅਤੇ ਪਿਆਰ ਨਾਲ ਮਿਲਦੇ ਅਤੇ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਛੋਟੇ-ਛੋਟੇ ਬੱਚੇ ਦਿਲਜੀਤ ਦੁਸਾਂਝ ਦੀ ਤਰ੍ਹਾਂ ਪਹਿਰਾਵੇ ‘ਚ ਪਹੁੰਚੇ ਹੋਏ ਸਨ।