Uncategorized
ਭਲਕੇ ਸ਼ੁਰੂ ਹੋਵੇਗਾ ਵਿਧਾਨ ਸਭਾ ਦਾ ਮਾਨਸੂਨ ਇਜਲਾਸ

PUNJAB VIDHANSABHA : ਪੰਜਾਬ ਵਿਧਾਨਸਭਾ ਸੈਸ਼ਨ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋ ਮੰਤਰੀ ਮੌਜੂਦ ਰਹਿਣਗੇ। ਸੈਸ਼ਨ ਵਿਚ ਪੰਜਾਬ ਦੇ ਕਈ ਮੁੱਦਿਆ ਨੂੰ ਲੈ ਕੇ ਪੰਜਾਬ ਵਿਧਾਨਸਭਾ ਸੈਸ਼ਨ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋ ਮੰਤਰੀ ਮੌਜੂਦ ਰਹਿਣਗੇ । ਸੈਸ਼ਨ ਵਿਚ ਪੰਜਾਬ ਦੇ ਕਈ ਮੁੱਦਿਆ ਨੂੰ ਲੈ ਕੇ ਚਰਚਾ ਹੋਵੇਗੀ ।
2 ਸਤੰਬਰ ਯਾਨੀ ਕਿ ਕੱਲ ਤੋਂ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ । ਇਸਤੋਂ ਪਹਿਲਾਂ 12 ਮਾਰਚ ਨੂੰ ਪਿਛਲੇ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ । ਭਲਕੇ ਤੋਂ ਸ਼ੁਰੂ ਹੋਣ ਜਾ ਰਿਹਾ ਸੈਸ਼ਨ 5 ਸਤੰਬਰ ਤੱਕ ਹੀ ਚੱਲੇਗਾ ਅਤੇ 3 ਦਿਨਾਂ ਦੇ ਸੈਸ਼ਨ ਦੌਰਾਨ ਸਰਕਾਰ 2 ਬਿੱਲ ਲੈ ਕੈ ਆਵੇਗੀ। ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਸਿਰਫ਼ ਅੱਧਾ ਘੰਟਾ ਹੀ ਚੱਲੇਗੀ। ਜਿਸ ‘ਚ ਸਿਰਫ਼ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਹੀ ਦਿੱਤੀ ਜਾਵੇਗੀ| ਸ਼ਰਧਾਂਜਲੀ ਦੀ ਪ੍ਰੀਕਿਰਿਆ ਤੋਂ ਬਾਅਦ ਸੈਸ਼ਨ ਨੂੰ ਉਠਾ ਦਿੱਤਾ ਜਾਵੇਗਾ।
ਸਰਧਾਂਜਲੀ ਦੇਣ ਵਾਲਿਆ ‘ਚ ਅਕਾਲੀ ਆਗੂ ਸੁਰਜੀਤ ਸਿੰਘ ਬਰਨਾਲਾ,ਸਾਬਕਾ ਸਪੀਕਰ ਸੁਰਜੀਤ ਸਿੰਘ ਮਹਿਨਾਸ,ਸਾਬਕਾ ਮੰਤਰੀ ਸਰਜੀਤ ਸਿੰਘ ਕੋਹਲੀ,ਧਨਵੰਤ ਸਿੰਘ ਧੂਰੀ,ਕਮਲ ਚੌਧਰੀ,ਬੀਬੀ ਗੁਰਚਰਨ ਕੌਰ,ਸੁਖਦੇਵ ਸਿੰਘ ਢਿੱਲੋਂ ਅਤੇ ਹੋਰ ਸਖ਼ਸ਼ੀਅਤਾਂ ਜੋ ਪਿਛਲੇ ਸੈਸ਼ਨ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਹਨ। ਇਨ੍ਹਾਂ ਸਾਰਿਆਂ ਨੂੰ ਸਦਨ ‘ਚ ਸ਼ਰਧਾਂਜਲੀ ਦਿੱਤੀ ਜਾਵੇਗੀ ।
ਸੈਸ਼ਨ ਦੇ ਅਗਲੇ 2 ਦਿਨ ਬੇਹੱਦ ਹੀ ਅਹਿਮ ਹੋਣਗੇ ਕਿਉਂਕਿ ਸਰਕਾਰ ਇਸ ਦੌਰਾਨ ਨਵੇਂ ਬਿੱਲ ਲਿਆ ਸਕਦੀ ਹੈ। ਦੂਜੇ ਪਾਸੇ ਜੇਕਰ ਗੱਲ ਵਿਰੋਧੀਆਂ ਦੀ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਵੀ ਸਰਕਾਰ ਨੂੰ ਵੱਖ-ਵੱਖ ਮਸਲਿਆਂ ਤੇ ਘੇਰਨ ਕੋਸ਼ਿਸ਼ ਕੀਤੀ ਜਾਵੇਗੀ| ਪਿਛਲੇ ਸੈਸ਼ਨ ਦੋਰਾਨ ਵੀ ਸਰਕਾਰ ਅਤੇ ਵਿਰੋਧੀਆਂ ਵਿਚਾਲੇ ਜ਼ਬਰਦਸਤ ਬਹਿਸ ਦੇਖਣ ਨੂੰ ਮਿਲੀ ਸੀ ਤਾਂ ਹੋ ਸਕਦਾ ਕਿ ਇਸ ਸੈਸ਼ਨ ਦੌਰਾਨ ਵੀ ਮਾਹੌਲ ਗਰਮਾ ਸਕਦਾ ਹੈ ।