Connect with us

Punjab

ਬਹਿਬਲ ਕਲਾਂ ਗੋਲੀ ਕਾਂਡ ‘ਚ ਡੀਜੀਪੀ ਸੈਣੀ ਤੇ ਆਈਜੀ ਉਮਰਾਨੰਗਲ ਦਾ ਨਾਮ ਆਇਆ ਸਾਹਮਣੇ

ਡੀਜੀਪੀ ਸੈਣੀ ਤੇ ਆਈਜੀ ਉਮਰਾਨੰਗਲ ਨੂੰ SIT ਨੇ ਕੀਤਾ ਨਾਮਜ਼ਦ

Published

on

ਸੂਤਰਾਂ ਦੇ ਹਵਾਲੇ ਤੋਂ ਬਹਿਬਲ-ਕਲਾਂ ਗੋਲੀਕਾਂਡ ਨਾਲ ਜੁੜੀ ਵੱਡੀ ਖ਼ਬਰ 
SIT ਨੇ ਸਾਬਕਾ ਡੀਜੀਪੀ ਸੈਣੀ ਤੇ ਆਈਜੀ ਉਮਰਾਨੰਗਲ ਨੂੰ ਕੀਤਾ ਨਾਮਜ਼ਦ
SIT ਨੇ ਫਰੀਦਕੋਟ ਅਦਾਲਤ ਨੂੰ ਪੱਤਰ ਰਾਹੀਂ ਦਿੱਤੀ ਜਾਣਕਾਰੀ

 

28 ਸਤੰਬਰ : ਸਾਲ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਵਿੱਚ ਬਹਿਬਲ ਕਲਾਂ ਹੋਏ ਗੋਲੀਕਾਂਡ ਦੀ ਜਾਂਚ ਵਿੱਚ ਹੁਣ ਨਵੇਂ ਪੱਖ ਸਾਹਮਣੇ ਆ ਰਹੇ ਹਨ। ਇਸ ਮਾਮਲੇ ਵਿੱਚ ਹੁਣ ਐੱਸ ਆਈ ਟੀ ਨੇ ਸਾਬਕਾ ਡੀਜੀਪੀ  ਸੁਮੇਧ ਸੈਣੀ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਵੀ ਨਾਮਜਦ ਕੀਤਾ ਹੈ। SIT ਦੀ ਬੇਨਤੀ ਤੇ ਜ਼ਿਲ੍ਹਾ ਪੁਲਿਸ ਨੇ ਥਾਣਾ ਬਾਜਾਖਾਨਾ ਵਿੱਚ ਐੱਫ ਆਈ ਆਰ ਨੰਬਰ 130/2015 ਵਿੱਚ ਰਿਪੋਰਟ ਦਰਜ ਕਰਦੇ ਹੋਏ,ਇਸ ਬਾਰੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਨੂੰ ਲਿਖਤ ਰੂਪ ਵਿੱਚ ਜਾਣਕਾਰੀ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦੀ ਭੂਮਿਕਾ ਬਾਰੇ ਅਜੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ,ਪਰ ਉਹਨਾਂ ਤੇ ਕਤਲ,ਇਰਾਦਾ-ਏ -ਕਤਲ,ਅਪਰਾਧਿਕ ਸਾਜ਼ਿਸ਼ ਦੀਆਂ ਗੰਭੀਰ ਧਾਰਾਵਾਂ ਵਾਲੇ ਕੇਸ ਵਿੱਚ ਨਾਮਜਦ ਕੀਤਾ ਗਿਆ ਹੈ। 
ਬਰਗਾੜੀ ਬੇਅਦਬੀ ਦਾ ਮਾਮਲਾ ਪੰਜਾਬ ਵਿੱਚ ਅੱਜ ਵੀ ਅੱਗ ਵਾਂਗ ਤੱਤਾ ਹੈ,ਇਸ ਬੇਅਦਬੀ ਦੇ ਮਾਮਲੇ ‘ਚ ਕਾਫੀ ਧਰਨੇ ਮੁਜ਼ਾਹਰੇ ਵੀ ਹੋਏ ਅਤੇ ਇੱਕ ਵੱਡਾ ਹਾਦਸਾ ਵਾਪਰਿਆ ਬਹਿਬਲ ਕਲਾਂ ਗੋਲੀ ਕਾਂਡ। ਇਸ ਬਹਿਬਲ-ਕਲਾਂ ਗੋਲੀਕਾਂਡ ਵਿੱਚ ਹੁਣ ਨਵਾਂ ਮੋੜ ਹੈ ਕਿ ਸੁਮੇਧ ਸੈਣੀ ਅਤੇ ਪਰਮਰਾਜ ਉਮਰਨੰਗਲ ਦਾ ਨਾਮ ਸਾਹਮਣੇ ਆਇਆ।