Connect with us

Punjab

ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਐੱਸ.ਆਈ.ਟੀ ਵੱਲੋਂ ਘਰ ਤੇ ਫਾਰਮ ਹਾਊਸ ‘ਤੇ ਛਾਪੇਮਾਰੀ

ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਐੱਸ.ਆਈ.ਟੀ ਵੱਲੋਂ ਘਰ ਤੇ ਫਾਰਮ ਹਾਊਸ ‘ਤੇ ਛਾਪੇਮਾਰੀ

Published

on

ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਐੱਸ.ਆਈ.ਟੀ ਵੱਲੋਂ ਘਰ ਤੇ ਫਾਰਮ ਹਾਊਸ ‘ਤੇ ਛਾਪੇਮਾਰੀ

28 ਅਗਸਤ: ਬਲਵੰਤ ਸਿੰਘ ਮੁਲਤਾਨੀ ਕੇਸ ਵਿੱਚ ਮੁੱਖ ਮੁਲਜ਼ਮ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਵੱਲੋਂ ਅੱਜ ਸਵੇਰੇ ਹੀ ਸੈਕਟਰ 20 ਡੀ ਸਥਿਤ ਰਿਹਾਇਸ਼ ਅਤੇ ਫਾਰਮ ਹਾਊਸ ‘ਤੇ ਛਾਪੇਮਾਰੀ ਕੀਤੀ ਗਈ।
ਜਾਣਕਾਰੀ ਮੁਤਾਬਕ ਸੁਮੇਧ ਸੈਣੀ ਉਸ ਵੇਲੇ ਘਰ ਨਹੀਂ ਸੀ। ਉਸਦੀ ਇਥੇ ਸੈਕਟਰ 20 ਡੀ ਵਿੱਚ 3082 ਨੰਬਰ ਕੋਠੀ ਹੈ। ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਕੁਝ ਦਿਨ ਪਹਿਲਾਂ ਧਾਰਾ 302 ਵੀ ਜੋੜ ਦਿੱਤੀ ਸੀ। ਇਸ ਕੇਸ ਵਿੱਚ ਸਾਬਕਾ ਇੰਸਪੈਕਟਰ ਜਗੀਰ ਸਿੰਘ ਤੇ ਸਹਾਇਕ ਸਬ ਇੰਸਪੈਕਟਰ ਕੁਲਦੀਪ ਸਿੰਘ ਗਵਾਹ ਬਣੇ ਹਨ। ਜਿਹਨਾਂ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਇਹ ਕੇਸ 29 ਸਾਲ ਪਹਿਲਾਂ ਵਾਪਰੇ ਘਟਨਾਕ੍ਰਮ ਨਾਲ ਸਬੰਧਤ ਹੈ। ਜਦੋਂ ਕਥਿਤ ਤੌਰ ‘ਤੇ ਸੁਮੇਧ ਸੈਣੀ ਦੀ ਹਦਾਇਤ ‘ਤੇ ਸਿਟਕੋ ਦੇ ਸਾਬਕਾ ਮੁਲਾਜ਼ਮ ਬਲਵੰਤ ਸਿੰਘ ਮੁਲਤਾਨੀ ਨੂੰ ਮੁਹਾਲੀ ਤੋਂ ਪੁਲਿਸ ਚੁੱਕ ਲਿਆਈ ਸੀ ਤੇ ਕੁੱਟਮਾਰ ਦੌਰਾਨ ਉਸਦੀ ਮੌਤ ਹੋ ਗਈ ਸੀ।
Continue Reading
Click to comment

Leave a Reply

Your email address will not be published. Required fields are marked *