Connect with us

Punjab

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਵਾਲਾਂ ਦੇ ਘੇਰੇ ਵਿੱਚ

328 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਨ ਕਿਥੇ ?

Published

on

ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਚੌਣ ਲੜਣ ਤੇ ਵੀ ਸਦਾ ਲਈ ਰੋਕ ਲਗਾ ਦੇਣੀ ਚਾਹੀਦੀ ਹੈ

ਗੰਭੀਰ ਮਸਲੇ ਤੇ ਪੰਥ ਨੇ ਦੁੱਧ ਵਿੱਚ ਮਧਾਣੀ ਪਾਈ ਹੋਈ ਏ
ਚੋਰ ਤਾਂ ਮਾਰ ਲਏ ਚੋਰਾਂ ਦੀ ਮਾਂ ਕੌਣ ਮਾਰੂ ?
 328 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਨ ਕਿਥੇ ?:ਭੋਮਾਂ/ਜੰਮੂ
28 ਅਗਸਤ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਮਾਮਲਾ ਹੁਣ ਹੋਰ ਭੱਖਦਾ ਜਾ ਰਿਹਾ ਹੈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਸ੍ਰ ਮਨਜੀਤ ਸਿੰਘ ਭੋਮਾਂ ਨੇ ਐੱਸਜੀਪੀਸੀ ਤੇ ਕਰਾਰੇ ਕਟਾਕਸ਼ ਕਸੇ ਹਨ ਅਤੇ ਤਿੱਖੇ ਸਵਾਲ ਖੜੇ ਕੀਤੇ।ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਸ੍ਰ ਮਨਜੀਤ ਸਿੰਘ ਭੋਮਾਂ ,ਮੁੱਖ ਸਲਾਹਕਾਰ ਤੇ ਸੀਨੀਅਰ ਅਕਾਲੀ ਨੇਤਾ ਸ੍ਰ ਸਰਬਜੀਤ ਸਿੰਘ ਜੰਮੂ,ਫੈਡਰੇਸ਼ਨ ਤੇ ਅਕਾਲੀ ਆਗੂ ,ਕੁਲਦੀਪ ਸਿੰਘ ਮਜੀਠਾ, ਸ੍ਰ ਹਰਸ਼ਰਨ ਸਿੰਘ ਭਾਤਪੁਰ ਜਟਾਂ, ਸ੍ਰ ਗੁਰਚਰਨ ਸਿੰਘ ਬਸਿਆਲਾ, ਬੀਬੀ ਕਮਲਜੀਤ ਕੌਰ ਕੁਕੜਾਂ, ਕਸ਼ਮੀਰਾ ਸਿੰਘ ਦਦਿਆਲ ਤੇ ਡਾ ਹਰਭਜਨ ਸਿੰਘ ਜੁਲਾ ਮਜਾਰਾ ਨੇ ਜਾਰੀ ਬਿਆਨ ਵਿਚ ਕਿਹਾ ਕਿ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਵਲੋਂ 328 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਗਾਇਬ ਹੋਣ ਦੇ ਸਬੰਧ ਵਿਚ ਕੀਤੀ ਗਈ ਕਾਰਵਾਈ ਦ੍ਰਿੜਤਾ ਭਰਪੂਰ ਤੇ ਪ੍ਰਸੰਸਾਯੋਗ ਹੈ ਪਰ ਜਿਨ਼ਾ ਚਿਰ ਚੋਰਾਂ ਦੀ ਮਾਂ ਲੱਭੀਂ ਤੇ ਮਾਰੀ ਨਹੀਂ ਜਾਂਦੀ ਉਨ੍ਹਾਂ ਚਿਰ ਚੋਰਾਂ ਦੀ ਮਾਂ ਹੋਰ ਚੋਰ ਜੰਮਦੀ ਰਹਿਗੀ । ਇਹ ਤਾਂ ਚੋਰਾਂ ਦੀ ਮਾਂ ਨੇ ਆਪ ਹੀ ਅਪਣੇ ਬੱਚੇ ਮਾਰ ਦਿਤੇ ਹਨ ਜਿਵੇਂ ਸਪਣੀ ਅਪਣੇ ਬੱਚੇ ਆਪ ਮਾਰ ਕੇ ਖਾਂ ਲੈਂਦੀ ਹੈ ਤੇ ਮੁੜ ਫਿਰ ਹੋਰ ਜੰਮਦੀ ਹੈ। ਫੈਡਰੇਸ਼ਨ/ਅਕਾਲੀ ਨੇਤਾਵਾਂ ਨੇ ਕਿਹਾ ਸਿੱਖ ਕੌਮ ਇਹ ਜਾਣਨਾ ਚਾਹੁੰਦੀ ਹੈ ਕਿ ਇਹ 328 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਸ ਕਿਸ ਕੋਲ ਕਿਸ ਕਿਸ ਹਾਲਾਤ ਵਿਚ ਬਿਰਾਜਮਾਨ ਹਨ? ਜਦੋਂ ਇਹ ਘਟਨਾਂ ਵਾਪਰੀ ਉਸ ਵੇਲੇ ਦੇ ਪ੍ਰਧਾਨ ਸਮੇਤ ਸਾਰੀ ਕਾਰਜਕਰਨੀ ਕਮੇਟੀ ਵਿਚ ਸ਼ਾਮਿਲ ਅਹੁਦੇਦਾਰਾਂ ਸਮੇਤ ਜਿੰਨਾ ਦੇ ਸਮੇਂ ਤੇ ਨਿਗਰਾਨੀ ਹੇਠ ਇਹ ਦੁਰਘਟਨਾਂ ਵਾਪਰੀ ਨੂੰ ਵੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਸਾਰਿਆਂ ਨੂੰ ਜੋ ਅੱਜ ਵੀ ਸ
Continue Reading
Click to comment

Leave a Reply

Your email address will not be published. Required fields are marked *