Punjab
29 ਜੂਨ ਨੂੰ ਹੋਵੇਗੀ ਸੁਮੇਧ ਸੈਣੀ ਦੇ ਮਾਮਲੇ ਦੀ ਅਗਲੀ ਸੁਣਵਾਈ

ਮੋਹਾਲੀ, 23 ਜੂਨ (ਆਸ਼ੂ ਅਨੇਜਾ) : ਸੁਮੇਧ ਸੈਣੀ ਵੱਲੋਂ ਅਦਾਲਤ ਦੇ ਵਿੱਚ ਦਾਇਰ ਕੀਤਾ ਆਪਣਾ ਜਵਾਬ । ਦੱਸ ਦਈਏ 1991 ‘ਚ ਆਈ.ਏ.ਐੱਸ ਅਫ਼ਸਰ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਨਾਮਜ਼ਦ ਸਾਬਕਾ ਡੀ.ਜੀ.ਪੀ ਸੁਮੇਧ ਨੂੰ ਧਾਰਾ 302 ‘ਚ ਦਿੱਤੀ ਕੱਚੀ ਜ਼ਮਾਨਤ ਦਾ ਮਾਮਲਾ ਕਿਸੇ ਹੋਰ ਅਦਾਲਤ ‘ਚ ਸੁਣਵਾਈ ਲਈ ਭੇਜਣ ਸਬੰਧੀ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ‘ਚ ਅੱਜ ਸੁਮੇਧ ਸੈਣੀ ਦੇ ਵਕੀਲਾਂ ਵੱਲੋਂ 25 ਪੰਨਿਆ ਦਾ ਜਵਾਬ ਦਾਖਲ ਕੀਤਾ ਗਿਆ ਹੈ। ਅਦਾਲਤ ਵੱਲੋਂ ਇਸ ਜਵਾਬ ਤੇ ਬਹਿਸ ਲਈ 29 ਜੂਨ ਦੀ ਤਰੀਕ ਨਿਸ਼ਚਿਤ ਕੀਤੀ ਹੈ।