Uncategorized
BREAKING: ਸੰਗਰੂਰ ਦੇ ਮੈਰੀਟੋਰੀਅਸ ਸਕੂਲ ਸਾਹਮਣੇ ਸਕੂਲੀ ਬੱਚਿਆਂ ਤੇ ਮਾਪਿਆਂ ਦਾ ਰੌਲਾ

ਸੰਗਰੂਰ 6 ਦਸੰਬਰ 2203: ਸੰਗਰੂਰ ਦੇ ਮੈਰੀਟੋਰੀਅਸ ਸਕੂਲ ਸਾਹਮਣੇ ਸਕੂਲੀ ਬੱਚਿਆਂ ਤੇ ਮਾਪਿਆਂ ਦਾ ਰੌਲਾ ਚੱਲ ਰਿਹਾ ਹੈ| 2 ਦਸੰਬਰ ਨੂੰ ਸਕੂਲ ਵਿੱਚ ਖਰਾਬ ਖਾਣਾ ਖਾਣ ਕਾਰਨ 100 ਦੇ ਕਰੀਬ ਬੱਚੇ ਬਿਮਾਰ ਹੋ ਗਏ ਸਨ।ਮੈਸ ਦੇ ਠੇਕੇਦਾਰ ਤੇ ਮੈਸ ਮੈਨੇਜਰ ਨੂੰ ਧਾਰਾ 307 ਤਹਿਤ ਗ੍ਰਿਫਤਾਰ ਕੀਤਾ ਗਿਆ, ਸਕੂਲ ਦੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ।
ਪਰ ਅੱਜ ਜਦੋਂ ਸਕੂਲ 5 ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਮੁੜ ਸ਼ੁਰੂ ਹੋਇਆ ਤਾਂ ਲੜਕਿਆਂ ਅਤੇ ਲੜਕੀਆਂ ਦੇ ਹੋਸਟਲ ਦੇ ਵਾਰਡਨਾਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਓਥੇ ਹੀ ਮਾਪਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਖਿਲਾਫ ਕਾਰਵਾਈ ਨਹੀਂ ਹੁੰਦੀ, ਸਾਡੇ ਬੱਚੇ ਸਕੂਲ ਨਹੀਂ ਜਾਣਗੇ | ਮਾਪਿਆਂ ਦੇ ਵੱਲੋਂ ਇਹ ਵੀ ਧਮਕੀ ਦਿੱਤੀ ਗਈ ਕਿ ਜੇ ਕਾਰਵਾਈ ਨਾ ਹੋਈ ਤਾਂ ਨੈਸ਼ਨਲ ਹਾਈਵੇਅ ਜਾਮ ਕਰਾਂਗਾ|