Punjab
ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਵਿੱਚ ਤਬਾਦਲਿਆਂ ਦਾ ਦੌਰ ਜਾਰੀ ਹੈ। ਇਸੇ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਦੇ ਡੀ.ਐਸ.ਪੀ. ਰੈਂਕ ਦੇ 7 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਪੀ.ਪੀ.ਐਸ. ਉਪ ਕਪਤਾਨ ਵਿਜੀਲੈਂਸ ਲੁਧਿਆਣਾ ਨੂੰ ਵਿਜੀਲੈਂਸ ਬਿਊਰੋ ਯੂਨਿਟ ਬਟਾਲਾ, ਸ੍ਰੀ ਵਨੋਦ ਕੁਮਾਰ ਪੀ.ਪੀ.ਐਸ. ਕੋ ਵਿਜੀਲੈਂਸ ਬਿਊਰੋ ਮੋਗਾ ਨੂੰ ਲੁਧਿਆਣਾ, ਜਸਤਿੰਦਰ ਸਿੰਘ ਪੀ.ਪੀ.ਐਸ. ਯੂਨਿਟ ਮੋਗਾ ਤੋਂ ਜਲੰਧਰ ਰੇਂਜ ਜਸਵਿੰਦਰਪਾਲ ਸਿੰਘ ਪੀ.ਪੀ.ਐਸ. ਕੋ ਯੂਨਿਟ ਕਪੂਰਥਲਾ, ਪਲਵਿੰਦਰ ਸਿੰਘ ਪੀ.ਪੀ.ਐਸ. ਯੂਨਿਟ ਕਪੂਰਥਲਾ ਤੋਂ ਰੇਂਜ ਅੰਮ੍ਰਿਤਸਰ, ਅੱਛਰੂ ਰਾਮ ਪੀ.ਪੀ.ਐਸ. ਨੂੰ ਕ੍ਰਾਈਮ ਵਿਜੀਲੈਂਸ ਪੰਜਾਬ ਯੂਨਿਟ ਫਤਹਿਗੜ੍ਹ ਸਾਹਿਬ, ਬਲਜਿੰਦਰ ਸਿੰਘ ਪੀ.ਪੀ.ਐਸ. ਯੂਨਿਟ ਫਤਹਿਗੜ੍ਹ ਸਾਹਿਬ ਤੋਂ ਕ੍ਰਾਈਮ ਵਿਜੀਲੈਂਸ ਬਿਊਰੋ ਪੰਜਾਬ ਨੂੰ ਤਬਦੀਲ ਕਰ ਦਿੱਤਾ ਗਿਆ ਹੈ।
