Connect with us

Politics

ਪੰਜਾਬ ਵਿੱਚ 1984 ਤੋਂ 1995 ਦਾ ਦੌਰ ਅਤੇ ਬੇਅੰਤ ਸਿੰਘ

ਦਾਸਤਾਨ ਪੰਜਾਬ ਦੇ ਸਾਬਕਾ ਮੁਖ ਮੰਤਰੀ ਬੇਅੰਤ ਸਿੰਘ

Published

on

31 ਅਗਸਤ : ਪੰਜਾਬ ਵਿੱਚ 80 ਤੇ 90 ਦੇ ਦਹਾਕੇ ਵਿੱਚ ਜਦੋਂ ਪੰਜਾਬ ਇੱਕ ਨਾਜ਼ੁਕ ਦੌਰ ਵਿੱਚੋ ਗੁਜ਼ਰ ਰਿਹਾ ਸੀ,ਪੰਜਾਬ ਵਿੱਚ ਜਗ੍ਹਾ-ਜਗ੍ਹਾ ਕੇਸਰੀ ਨਿਸ਼ਾਨ ਝੂਲਦੇ,ਕੇਸਰੀ ਰੰਗ ਤੇ ਸਰੋਂ ਫੁਲੇ ਰੰਗ ਦੀਆਂ ਪੱਗਾਂ ਸਜਾ ਪੰਜਾਬ ਦੇ ਗੱਬਰੂ ਮੌਤ ਨਾਲ ਖਹਿੰਦੇ ਫਿਰਦੇ ਸੀ।
   
ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਗੂੰਜ ਰਹੇ ਸੀ। ਸੰਤ ਭਿੰਡਰਾਂਵਾਲੇ ਤੋਂ ਪੰਜਾਬ ਦੀ ਜਵਾਨੀ ਬੜੀ ਪ੍ਰਭਾਵਿਤ ਸੀ ਤੇ ਕੇਂਦਰ ਦੀਆਂ ਅੱਖਾਂ ਵਿੱਚ ਭਿੰਡਰਾਂਵਾਲਾ ਰੜਕਣ ਲੱਗਾ, 
ਜਿਸਦੇ ਬਾਅਦ ਇੱਕ ਦਹਿਸ਼ਤ ਦਾ ਮਾਹੌਲ,ਦਿਨੇ ਪੁਲਿਸ ਰਾਜ ਰਾਤ ਨੂੰ ਖਾੜਕੂਆਂ ਦਾ ਰਾਜ ।
  
 ਫਿਰ ਭਿੰਡਰਾਂਵਾਲੇ ਨੂੰ ਖਤਮ ਕਰਨ ਲਈ ਦਰਬਾਰ ਸਾਹਿਬ ਤੇ ਹਮਲਾ 
  
ਫਿਰ ਸਿੱਖਾਂ ਵਿੱਚ ਰੋਸ ਦੀ ਲਹਿਰ ਜਿਸਦਾ ਪਰਿਮਾਣ ਇੰਦਰਾਂ ਗਾਂਧੀ ਦਾ ਕਤਲ ਤੇ ਦਿੱਲੀ ਦੇ ਦੰਗੇ।
        ਸਮਾਂ ਬੀਤਦਾ ਗਿਆ ਤੇ 91-92 ਦੇ ਇਲੈਕਸ਼ਨ ਦਾ ਸਮਾਂ ਆਉਂਦਾ ਜਿਸਨੇ ਪੰਜਾਬ ਨੂੰ ਅਹਿਮ ਮੋੜ ਦਿੱਤਾ ਜਿਸਦੇ ਬਾਅਦ ਦੋ ਕਿਰਦਾਰ ਸਾਹਮਣੇ ਆਉਂਦੇ ਹਨ ਮੁੱਖ ਮੰਤਰੀ ਬੇਅੰਤ ਸਿੰਘ ਤੇ ਕੇਪੀਐੱਸ ਗਿੱਲ ।
   ਗੱਲ ਬੇਅੰਤ ਸਿੰਘ ਦੀ ਕਰੀਏ ਤਾਂ ਬੇਅੰਤ ਸਿੰਘ ਦਾ ਅੱਜ ਦੇ ਦਿਨ 31 ਅਗਸਤ ਨੂੰ ਕਤਲ ਹੋਇਆ ਸੀ। ਅੱਜ ਉਹਨਾਂ ਦੀ 25ਵੀਂ ਬਰਸੀ ਹੈ। 
     ਬੇਅੰਤ ਸਿੰਘ ਉਹ ਜਿਸਦਾ ਜਨਮ 19 ਫਰਵਰੀ 1924  ਨੂੰ ਜ਼ਿਲ੍ਹਾ ਲੁਧਿਆਣਾ ਦੇ ਬਿਲਾਸਪੁਰ ਵਿੱਚ ਕੈਪਟਨ ਹਜ਼ੂਰਾ ਸਿੰਘ ਤੇ ਸਾਹਿਬ ਕੌਰ ਦੇ ਘਰ ਹੁੰਦਾ। ਜਿਸਦਾ ਜੱਦੀ ਪਿੰਡ ਕੋਟਲੀ ਸੀ ਵੰਡ ਤੋਂ ਪਹਿਲਾਂ ਇਹ ਪਰਿਵਾਰ ਪਾਕਿਸਤਾਨ ਪੰਜਾਬ ‘ਚ ਸੀ ਲਾਹੌਰ ਗੌਰਮਿੰਟ ਕਾਲਜ ਵਿੱਚ ਬੇਅੰਤ ਸਿੰਘ ਦੇ ਪੜਾਈ ਪੂਰੀ ਹੁੰਦੀ ਹੈ। ਉਹ 23 ਸਾਲ ਦੀ ਉਮਰ ਵਿੱਚ ਆਰਮੀ ਵਿੱਚ ਭਰਤੀ ਹੋ ਜਾਂਦਾ ਅਤੇ ਦੋ ਸਾਲ ਦੀ ਨੌਕਰੀ ਦੇ ਬਾਅਦ ਵਾਪਿਸ ਆ ਜਾਂਦਾ।
 ਬੇਅੰਤ ਸਿੰਘ ਦਾ ਵਿਆਹ 1941 ਵਿੱਚ ਲੁਧਿਆਣਾ ਸਵੱਦੀ ਦੀ ਸਾਹਿਬ ਕੌਰ ਨਾਲ ਹੁੰਦਾ ਤੇ ਬਾਅਦ ਵਿੱਚ ਦੋ ਬੱਚੇ ਬੇਟਾ ਤੇਜ਼ ਪ੍ਰਕਾਸ਼ ਸਿੰਘ ਤੇ ਬੇਟੀ ਗੁਰਕੰਵਲ ਕੌਰ ।
   ਜਦੋਂ ਪਹਿਲੀ ਵਾਰ ਬੇਅੰਤ ਸਿੰਘ ਨੇ ਸਿਆਸਤ ਵਿੱਚ ਪੈਰ ਰੱਖਿਆ ਸੰਨ ਸੀ 1960 ਤੇ ਬੇਅੰਤ ਸਿੰਘ ਪਿੰਡ ਬਿਲਾਸਪੁਰ ਦਾ ਸਰਪੰਚ ਬਣ ਜਾਂਦਾ,ਜਿੱਥੋਂ ਉਸਨੂੰ ਰਾਜਨੀਤੀ ਦੀ ਚੇਟਕ ਲੱਗ ਜਾਂਦੀ ਆ,1960ਵਿਆਂ ਦੇ ਸ਼ੁਰੂ ਵਿੱਚ ਹੀ ਉਹ ਦੋਰਾਹਾ  ਚੇਅਰਮੈਨ ਬਲਾਕ ਸਾਮੰਤੀ ਬਣ ਜਾਂਦਾ। ਰਾਜਨੀਤੀ ਦੀ ਚੇਟਕ ਨੇ ਉਸਨੂੰ ਹੋਰ ਅੱਗੇ ਤੋਰਿਆ ਤੇ 1969 ਵਿੱਚ ਆਜ਼ਾਦ ਉਮੀਦਵਾਰ ਵਿਧਾਨਸਭਾ ਦੀ ਪਹਿਲੀ ਚੋਣ ਲੜਦਾ। 
ਬੇਅੰਤ ਸਿੰਘ ਨੇ ਰਾਜਨੀਤੀ ਦਾ ਭੇਦ ਪਾ ਲਿਆ ਸੀ ਪਹਿਲਾ ਸਰਪੰਚ,ਫਿਰ ਬਲਾਕ ਸਾਮੰਤੀ,ਜਿਲ੍ਹਾ ਪ੍ਰੀਸ਼ਦ ,ਸਹਿਕਾਰੀ ਬੈਂਕ ਡਾਇਰੈਕਟਰ ਕੜੀ ਦਰ ਕੜੀ ਉਹ ਰਾਜਨੀਤੀ ਵਿੱਚ ਕੜਦਾ ਗਿਆ।ਅਤੇ ਹਰਚਰਨ ਸਿੰਘ ਦੇ ਨਾਲ ਹੋਣ ਤੇ 1992 ਦੀਆਂ ਚੋਣਾਂ ਵਿੱਚ ਅਖੀਰ ਮੁੱਖ ਮੰਤਰੀ ਪੰਜਾਬ ਦਾ ਅਹੁਦਾ ਪ੍ਰਾਪਤ ਕਰਦਾ।
   ਇੱਥੋਂ ਹੀ ਉਸਦੀ ਚੜਾਈ ਹੋ ਜਾਂਦੀ ਹੈ ਤੇ ਥੋੜੇ ਸਮੇਂ ਬਾਅਦ ਅੰਤ। ਇਹ ਸੀ ਪੰਜਾਬ ਦਾ ਨਿਹਾਇਤ ਨਾਜ਼ੁਕ ਸਮਾਂ ਜਦੋਂ ਬੇਅੰਤ ਸਿੰਘ ਨੇ ਪੰਜਾਬ ਦਾ ਮਾਹੌਲ ਠੀਕ ਕਰਨ ਲਈ ਕਮਾਂਡ ਸੰਭਾਲ ਲਈ।
ਕੇਪੀਐੱਸ ਗਿੱਲ ਤਾਂ 80ਵਿਆਂ ਵਿੱਚ ਹੀ ਪੰਜਾਬ ਪੁਲਿਸ ਦੇ ਵੱਡੇ ਅਹੁਦੇ ਤੇ ਡੀਜੀਪੀ ਪੰਜਾਬ ਸੀ।
ਮਾਹੌਲ ਨੂੰ ਸ਼ਾਂਤ ਕਰਨ ਲਈ ਬੇਅੰਤ ਸਿੰਘ ਨੇ ਆਪਣਾ ਕੰਮ ਸ਼ੁਰੂ ਕੀਤਾ ਅਤੇ ਡੀਜੀਪੀ ਪੰਜਾਬ ਕੇਪੀਐੱਸ ਗਿੱਲ ਨੇ ਪਹਿਲਾਂ ਹੀ 1986 ਵਿਚ ਓਪਰੇਸ਼ਨ  ਬਲੈਕ ਠੰਡਰ ਸ਼ੁਰੂ ਕੀਤਾ ਹੋਇਆ ਸੀ ਜਿਸ ਵਿੱਚ ਹੁਣ ਬੇਅੰਤ ਸਿੰਘ ਤੇ ਗਿੱਲ ਦੀ ਜੋੜੀ ਬਣ ਗਈ ਸੀ। ਇਹ ਉਹ ਸਮਾਂ ਸੀ ਜਦੋਂ ਪਲਾਂ ਵਿੱਚ ਪਤਾ ਨਹੀਂ ਕਿੱਥੇ ਗੋਲੀ ਚੱਲ ਜਾਵੇ ਤੇ ਕਿੱਥੇ ਮੁਕਾਬਲਾ ਹੋ ਜਾਵੇ।
 ਸਿੱਖ ਨੌਜਵਾਨਾਂ ਦੇ ਕਿੰਨੇ ਹੀ ਮੁਕਾਬਲੇ ਹੋਏ ਕਿੰਨੇ ਹੀ ਨੌਜਵਾਨ ਲਾਪਤਾ ਹੋਏ । 
ਏਥੇ ਹੀ ਕੜੀ ਜੁੜਦੀ ਹੈ ਜਸਵੰਤ ਸਿੰਘ ਖਾਲੜਾ ਦੀ ਜੋ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਕੰਮ ਕਰ ਰਿਹਾ ਸੀ।ਜਿਸਨੇ ਕਿੰਨੇ ਹੀ ਮਾਰੇ ਨੌਜਵਾਨਾਂ ਦੀ ਰਿਪੋਰਟ ਇੰਟਰਨੈਸ਼ਨਲ ਪੱਧਰ ਤੇ ਪੇਸ਼ ਕੀਤੀ ਸੀ ਤੇ ਬਾਅਦ ਵਿੱਚ  ਜਸਵੰਤ ਖਾਲੜਾ ਦੀ ਵੀ ਕੋਈ ਉਗ-ਸੁਗ ਨਹੀਂ ਮਿਲੀ।
 ਹੁਣ ਖਾਲਿਸਤਾਨੀਆਂ ਤੇ ਬੱਬਰ ਖਾਲਸਾ ਦੀ ਅੱਖ ਵਿੱਚ ਮੁੱਖ ਮੰਤਰੀ ਬੇਅੰਤ ਸਿੰਘ ਤੇ ਡੀਜੀਪੀ ਕੇਪੀਐੱਸ ਰੜਕ ਰਹੇ ਸੀ।
    ਗੱਲ ਹੈ 31 ਅਗਸਤ 1995 ਦੀ ਸ਼ਾਮ ਦੀ ਜਦੋਂ ਸੈਕਟਰੀਏਟ ਦਫ਼ਤਰ ਵਿੱਚੋਂ ਬੇਅੰਤ ਸਿੰਘ ਆਪਣੀ ਵੀਆਈਪੀ ਪਾਰਕਿੰਗ ਵਿੱਚ ਖੜੀ ਗੱਡੀ ਵੱਲ ਵੱਧ ਰਹੇ ਸੀ।ਜੈਡ ਸਿਕਿਊਰਟੀ, ਪੁਲਿਸ ਆਰਮੰਡ ,ਕਮਾਂਡੋ ਦਾ ਪਹਿਰਾ ਸੀ।
                                                                                       
ਇੱਧਰੋਂ ਭਾਈ ਜਗਤਾਰ ਤਾਰਾ, ਬਲਵੰਤ ਰਾਜੋਆਣਾ ਅਤੇ ਦਿਲਾਵਰ ਸਿੰਘ ਪੂਰੀ ਕਹਾਣੀ ਕੜੀ ਬੈਠੇ ਸੀ।
 ਮੁੱਖ ਮੰਤਰੀ ਆਪਣੀ ਕਾਰ ਵੱਲ ਵੱਧ ਰਹੇ ਸੀ ਤੇ ਉਹਨਾਂ ਵੱਲ ਵੱਧ ਰਿਹਾ ਸੀ ਦਿਲਾਵਰ ਸਿੰਘ ਜੋ ਮਨੁੱਖੀ ਬੰਬ ਬਣਿਆ ਸੀ। ਇੱਕ ਦਮ ਵੱਡਾ ਧਮਕਾ ਹੁੰਦਾ ਗੱਡੀਆਂ ਨੂੰ ਅੱਗ,ਚਾਰੇ ਪਾਸੇ ਲਹੂ ਤੇ ਲਾਸ਼ਾਂ ਦੇ ਚਿੱਥੜੇ ਖਿਲਰ ਜਾਂਦੇ ਆ ਤੇ ਕੁਝ ਪਲ ਲਈ ਮਾਹੌਲ ਵਿੱਚ ਸਨਾਟਾ ਸ਼ਾ ਜਾਂਦਾ।
ਪੰਜਾਬ ਕੇਸਰੀ ਦੇ ਦਫਤਰ ਫੈਕਸ ਜਾਂਦਾ ਜਿਸ ਵਿੱਚ ਮੁੱਖ ਮੰਤਰੀ ਨੂੰ ਮਾਰਨ ਦੀ ਜਿੰਮੇਵਾਰੀ ਬੱਬਰ ਖਾਲਸਾ ਲੈਂਦਾ।
ਅਖਬਾਰਾਂ ਦੀਆਂ ਸੁਰਖੀਆਂ ਆਉਂਦੀਆਂ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਨਹੀਂ ਰਹੇ।
ਬੇਅੰਤ ਸਿੰਘ ਦੇ ਕਤਲ ਦੇ ਬਾਅਦ ਵੀ ਹਲਾਤ ਸਾਜ਼ਗਾਰ ਨਹੀਂ ਰਹਿੰਦੇ ,ਪਰ ਪੰਜਾਬ ਦੇ ਮੁੱਖ ਮੰਤਰੀ ਬਣਦੇ  ਨੇ ਹਰਚਰਨ ਸਿੰਘ ਬਰਾੜ ਜੋ ਇਸ ਸਮੇਂ ਇੱਕ ਸਾਲ ਲਈ ਇਹ ਅਹੁਦਾ ਸਮਾਂ ਸੰਭਾਲਦੇ ਨੇ।
ਬਾਅਦ ਵਿੱਚ ਬੇਅੰਤ ਸਿੰਘ ਕਤਲ ਵਿੱਚ ਜੋ ਦੋ ਦੋਸ਼ੀ ਜ਼ਿੰਦਾ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ।ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਜਗਤਾਰ ਤਾਰਾ ਜੋ ਅੱਜ ਦੀ ਘੜੀ ਜੇਲ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ।
ਬੇਅੰਤ ਸਿੰਘ ਦੇ ਪੁੱਤਰ ਤੇਜ਼ ਪ੍ਰਕਾਸ਼ ਸਿੰਘ ਤੇ ਬੇਟੀ ਗੁਰਕੰਵਲ ਕੌਰ ਨੂੰ ਵੀ ਸਿਆਸਤ ਵਿੱਚ ਚੰਗਾ ਰੁਤਬਾ ਮਿਲਿਆ।
ਬੇਅੰਤ ਸਿੰਘ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਅੱਜ ਦੀ ਘੜੀ ਖੰਨਾ ਤੋਂ ਐੱਮ ਐੱਲ ਏ ਹਨ।
  ਜੇ ਪੰਜਾਬ ਦੇ ਲੋਕਾਂ ਤੋਂ ਬੇਅੰਤ ਸਿੰਘ ਬਾਰੇ ਨਜ਼ਰੀਆ ਪੁਛੀਏ ਤਾਂ ਕਈ ਉਸਨੂੰ ਕਹਿੰਦੇ ਨੇ ਕਿ ਮੁੱਖ ਮੰਤਰੀ ਬੇਅੰਤ ਸਿੰਘ ਨੇ ਪੰਜਾਬ ਨੂੰ ਮੁੜ ਸੁਰਜੀਤ ਕੀਤਾ,ਪੰਜਾਬ ਦੇ ਕਾਲੇ ਦੌਰ ਨੂੰ ਖਤਮ ਕੀਤਾ ਪਰ ਕਈ ਕਹਿੰਦੇ ਹਨ ਕਿ ਬੇਅੰਤ ਸਿੰਘ ਪੰਜਾਬ ਦਾ ਬੁੱਚੜ ਹੈ ਜਿਸਨੇ ਕਿੰਨੇ ਹੀ ਨੌਜਵਾਨ ਮਾਰਵਾਏ।
ਪੰਜਾਬ ਦੀ ਸਿਆਸਤ ਵਿੱਚ ਵੀ ਕੁਝ ਅਜਿਹਾ ਹੀ ਕਹਿਣ-ਸੁਨਣ ਨੂੰ ਮਿਲਦਾ ਹੈ।
ਪੰਜਾਬ ਦੀ ਕਾਂਗਰਸ ਧਿਰ ਉਹਨਾਂ ਦੇ ਕਾਤਲਾਂ ਦੀ ਫਾਂਸੀ ਚਾਉਂਦੀ ਹੈ ਜਦ ਕਿ ਅਕਾਲੀ ਦੇ ਲੀਡਰਾਂ ਅਨੁਸਾਰ ਰਾਜੋਆਣਾ ਤੇ ਤਾਰਾ ਦੀ ਉਮਰ ਕੈਦ ਨੂੰ ਜਾਇਜ਼ ਠਹਿਰਾਇਆ।
ਵਿਧਾਇਕ ਰਵਨੀਤ ਬਿੱਟੂ ਨੇ ਬੇਅੰਤ ਸਿੰਘ ਦੇ ਕਾਤਲ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਣ ਤੇ ਕੇਂਦਰ ਸਰਕਾਰ ਤੇ ਅੱਜ ਦੀ ਘੜੀ ਗਿਲਾ ਜਿਤਾਇਆ ਹੈ।