Punjab
ਜੇਲ ‘ਚ ਬੰਦ ਕੈਦੀਆਂ ਨੂੰ ਅਫੀਮ ਸਪਲਾਈ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ

AMRTISAR : ਕੇਂਦਰੀ ਜੇਲ ‘ਚ ਬੰਦ ਕੈਦੀਆਂ ਨੂੰ ਅਫੀਮ ਸਪਲਾਈ ਕਰਨ ਵਾਲੇ ਲੈਬ ਟੈਕਨੀਸ਼ੀਅਨ ਜਸਦੀਪ ਸਿੰਘ ਨੂੰ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਮੁਲਜ਼ਮਾਂ ਦੇ ਕਬਜ਼ੇ ’ਚੋਂ 149 ਗ੍ਰਾਮ ਅਫੀਮ, 8400 ਰੁਪਏ ਦੀ ਡਰੱਗ ਮਨੀ, ਜੇਲ੍ਹ ਵਿਭਾਗ ਦੇ ਨਾਂ ’ਤੇ ਬਣਿਆ ਜਾਅਲੀ ਸ਼ਨਾਖਤੀ ਕਾਰਡ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਸੇ ਤਲਾਸ਼ੀ ਮੁਹਿੰਮ ਦੌਰਾਨ ਲਾਕਅੱਪ ਅਵਤਾਰ ਸਿੰਘ ਕੋਲੋਂ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਹੋਇਆ ਹੈ। ਵਧੀਕ ਜੇਲ੍ਹ ਸੁਪਰਡੈਂਟ ਸਾਹਿਬ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲੀਸ ਨੇ ਲੈਬ ਟੈਕਨੀਸ਼ੀਅਨ ਅਤੇ ਤਾਲਾ ਬਣਾਉਣ ਵਾਲੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।