Uncategorized
ਅੰਮ੍ਰਿਤਸਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਲਾਕਡਾਊਨ ‘ਚ ਇਕ ਵਾਰ ਫਿਰ ਆਈ ਸਾਹਮਣੇ
ਪੱਤਰਕਾਰ ਵਲੋਂ ਉਸ ਥਾਂ ਤੇ ਰੇਡ ਕਿੱਤੀ ਗਈ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਵੀ ਠੇਕੇ ਦੇ ਮਲਿਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਦਕਿ ਠੇਕੇ ਦੇ ਉੱਪਰ ਚੱਲ ਰਹੇ ਆਹਾਤੇ ਦੇ ਵਿੱਚ 6 -7 ਵਿਅਕਤੀ ਬੈਠੇ ਸੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ

ਪੂਰਨ ਲਾਕਡਾਊਨ ਹੋਣ ਦੇ ਬਾਵਜੂਦ ਵੀ ਠੇਕੇ ਖੁੱਲ੍ਹੇ
ਅੰਮ੍ਰਿਤਸਰ, 30 ਅਗਸਤ (ਗੁਰਪ੍ਰੀਤ ਸਿੰਘ): ਇੰਨੀਂ ਦਿਨੀਂ ਅੰਮ੍ਰਿਤਸਰ ਦੇ ਕੁਝ ਇਲਾਕਿਆਂ ਵਿੱਚ ਪੂਰਨ ਤੌਰ ਤੇ ਕਰਫਿਊ ਹੈ ਅਤੇ ਵੀਕਐਂਡ ਵਿੱਚ ਪੂਰਨ ਤੌਰ ਤੇ ਲਾਕਡਾਊਨ ਲੱਗਾ ਹੁੰਦਾ ਹੈ। ਲੇਕਿਨ ਲਾਕਡਾਊਨ ਲੱਗੇ ਹੋਣ ਦੇ ਬਾਵਜੂਦ ਵੀ ਦੇਰ ਰਾਤ ਤੱਕ ਕਈ ਠੇਕੇ ਖੁੱਲ੍ਹੇ ਰਹਿੰਦੇ ਹਨ। ਜਿਸ ਦਾ ਆਏ ਦਿਨ ਸੋਸ਼ਲ ਮੀਡੀਆ ਤੇ ਕਾਫੀ ਵਿਰੋਧ ਵੀ ਕੀਤਾ ਜਾਂਦਾ ਹੈ। ਲੇਕਿਨ ਪੁਲਿਸ ਦੇ ਕੰਨ ਉੱਤੇ ਜੂੰ ਤੱਕ ਨਹੀਂ ਸਰਕਦੀ। ਦੱਸ ਦਈਏ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਗੇਟ ਹਕੀਮਾਂ ਦੇ ਨਜ਼ਦੀਕ ਪੈਂਦੇ ਭਗਤਾਂ ਵਾਲਾ ਤੋਂ ਜਿੱਥੇ ਦੇਰ ਰਾਤ ਤੱਕ ਠੇਕੇ ਖੁਲ੍ਹੇ ਰਹਿੰਦੇ ਹਨ। ਜਦੋਂ ਪੱਤਰਕਾਰਾਂ ਨੂੰ ਦੇਰ ਰਾਤ ਤੱਕ ਠੇਕੇ ਖੁਲ੍ਹਣ ਦੀ ਖ਼ਬਰ ਮਿਲੀ ਤਾਂ ਪੱਤਰਕਾਰ ਵਲੋਂ ਉਸ ਥਾਂ ਤੇ ਰੇਡ ਕਿੱਤੀ ਗਈ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਵੀ ਠੇਕੇ ਦੇ ਮਲਿਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਦਕਿ ਠੇਕੇ ਦੇ ਉੱਪਰ ਚੱਲ ਰਹੇ ਆਹਾਤੇ ਦੇ ਵਿੱਚ 6 -7 ਵਿਅਕਤੀ ਬੈਠੇ ਸੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਨੂੰ ਇਹ ਸਵਾਲ ਕੀਤਾ ਗਿਆ ਤਾਂ ਪੁਲਿਸ ਨੇ ਇਸ ਦਾ ਜਵਾਬ ਇਸ ਤਰ੍ਹਾਂ ਦਿੱਤਾ ਕਿ ਜਿਸ ਤਰ੍ਹਾਂ ਕਿ ਪੁਲਿਸ ਜਾਣਦੀ ਹੀ ਨਹੀਂ ਪੁਲਸ ਖੁਦ ਪੱਤਰਕਾਰਾਂ ਕੋਲੋਂ ਪੁੱਛਣ ਲੱਗ ਪਈ ਕਿ ਬਾਕੀ ਚ ਉੱਥੇ ਬੰਦੇ ਬੈਠੇ ਸੀ ਜਾਂ ਨਹੀਂ ਜਦੋਂ ਪੱਤਰਕਾਰਾਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੇ ਇਸ ਸਾਰੇ ਮਾਮਲੇ ਦੀ ਵੀਡੀਓ ਬਣਾਈ ਹੈ ਤਾਂ ਪੁਲਿਸ ਇਹ ਕਹਿ ਕੇ ਆਪਣਾ ਪੱਲਾ ਝਾੜਨ ਲੱਗ ਪਈ ਕਿ ਉਹ ਉਨ੍ਹਾਂ ਦਾ ਇਲਾਕਾ ਨਹੀਂ ਉਨ੍ਹਾਂ ਦੇ ਇਲਾਕੇ ਦਾ ਠੇਕਾ ਬੰਦ ਹੈ। ਉਧਰ ਬਾਅਦ ਵਿੱਚ ਆਏ ਥਾਣੇ ਦੇ ਐਸਐਚਓ ਨੇ ਆ ਕੇ ਉਹੀ ਰੱਟਿਆ ਰਟਾਇਆ ਜਵਾਬ ਦਿੱਤਾ ਕਿ ਮਾਮਲੇ ਦੀ ਜਾਂਚ ਕਰ ਲੈਂਦੇ ਹਾਂ ਅਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
Continue Reading