Connect with us

Punjab

ਪੰਜਾਬ ਸਰਕਾਰ ਨੇ PRTC ਬੱਸ ਦੇ ਕੰਡਕਟਰ ਤੇ ਡਰਾਈਵਰ ਦੇ ਪਰਿਵਾਰਾਂ ਨੂੰ 25 ਲੱਖ ਤੇ ਨੌਕਰੀ ਦੇਣ ਦਾ ਕੀਤਾ ਐਲਾਨ

Published

on

ਚੰਡੀਗੜ੍ਹ 15 ਜੁਲਾਈ 2023:- ਚੰਡੀਗੜ੍ਹ ਤੋਂ ਮਨਾਲੀ ਗਈ PRTC ਦੀ ਬੱਸ ਤੇ ਡਰਾਈਵਰ ਅਤੇ ਕੱਲ੍ਹ ਬੱਸ ਕੰਡਕਟਰ ਦੀ ਲਾਸ਼ ਬਰਾਮਦ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ। ਦੱਸ ਦੇਈਏ ਕਿ ਕੱਲ੍ਹ ਜੋ ਲਾਸ਼ ਬਰਾਮਦ ਹੋਈ ਹੈ ਉਹ ਕੰਡਕਟਰ ਦੀ ਲਾਸ਼ ਨਹੀਂ ਬਲਕਿ ਰਾਜਸਥਾਨ ਦੇ ਕਿਸੇ ਵਿਅਕਤੀ ਦੀ ਲਾਸ਼ ਦੱਸੀ ਜਾ ਰਹੀ ਹੈ।ਓਥੇ ਹੀ ਹੁਣ ਪੀਆਰਟੀਸੀ ਮੁਲਾਜ਼ਮਾਂ ਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿਵਾਉਣ ਲਈ  ਬੱਸੇ ਅੱਡੇ ਸਾਹਮਣੇ ਲਾਸ਼ ਰੱਖ ਕੇ ਰੋਸ ਮੁਜ਼ਾਹਰਾ ਕੀਤਾ।  ਪੰਜਾਬ ਸਰਕਾਰ ਨੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਡਰਾਈਵਰ ਅਤੇ ਕੰਡਕਟਰ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ।

ਪੀਆਰਟੀਸੀ ਮੁਲਾਜ਼ਮਾਂ ਨੇ ਅੱਜ ਇੱਥੇ ਨਵੇਂ ਸਿਟੀ ਬੱਸ ਸਟੈਂਡ ਦੇ ਨਾਲ ਲੱਗਦੀ ਸੜਕ ’ਤੇ ਜਾਮ ਲਾ ਕੇ ਡਰਾਈਵਰ ਸਤਿਗੁਰ ਸਿੰਘ ਅਤੇ ਕੰਡਕਟਰ ਜਗਸੀਰ ਸਿੰਘ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇਣ ਦੀ ਮੰਗ ਕੀਤੀ ਹੈ।