Connect with us

Uncategorized

ਅੱਜ 2 ਵਜੇ ਸੀਬੀਐਸਈ ਕਲਾਸ 12ਵੀਂ ਦਾ ਰਿਜ਼ਲਟ ਹੋਵੇਗਾ ਐਲਾਨ

Published

on

digilocker

CBSE ਵੱਲੋਂ 12ਵੀਂ ਕਲਾਸ ਦੇ ਨਤੀਜੇ ਅੱਜ 2ਵਜੇ ਐਲਾਨੇ ਜਾਣਗੇ। 26 ਜੁਲਾਈ ਨੂੰ ਬੋਰਡ ਨੇ ਆਪਣੀ ਰਿਜਲਟ ਵੈਬਸਾਈਟ ਦੇ ਲੇਅਆਊਟ ‘ਚ ਬਦਲਾਅ ਕੀਤਾ ਸੀ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੋਰਡ ਰਿਜ਼ਲਟ ਜਾਰੀ ਕਰਨ ਦੀ ਆਪਣੀ ਤਿਆਰੀ ਦੇ ਫਾਇਨਲ ਸਟੇਜ ‘ਤੇ ਹੈ। ਉੱਥੇ ਹੀ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਸੀ ਕਿ ਪ੍ਰਕਿਰਿਆ ਜਾਰੀ ਹੈ ਤੇ ਰਿਜ਼ਲਟ ਬਾਰੇ ਮੈਂ ਸਟੂਡੈਂਟਸ ਨੂੰ ਸਿਰਫ ਆਫੀਸ਼ੀਅਲ ਨੋਟੀਫਿਕੇਸ਼ਨ ਦੀ ਜਾਂਚ ਕਰਨ ਦੀ ਸਲਾਹ ਦੇਵਾਂਗਾ। ਇਸ ਤੋਂ ਪਹਿਲਾਂ ਬੋਰਡ ਨੇ ਸਕੂਲਾਂ ਨੂੰ 24 ਜੁਲਾਈ, 2021 ਤਕ ਨੰਬਰ ਅਪਲੋਡ ਕਰਨ ਦਾ ਸਮਾਂ ਦਿੱਤਾ ਸੀ। ਜਿਹੜੇ ਸਕੂਲਾਂ ਨੇ ਅਜੇ ਤਕ ਨੰਬਰ ਅਪਲੋਡ ਨਹੀਂ ਕੀਤੇ ਉਨ੍ਹਾਂ ਦਾ ਰਿਜ਼ਲਟ ਜਾਰੀ ਨਹੀਂ ਕੀਤਾ ਜਾਵੇਗਾ। ਸੀਬੀਐਸਈ ਨਤੀਜੇ 2021 ਡਿਜੀਲੋਕਰ ਵਿੱਚ ਉਪਲਬਧ ਹੋਣਗੇ। ਡਿਜੀਲੋਕਰ ਖਾਤੇ ਵਿੱਚ ਲੌਗਇਨ ਕਰਕੇ, ਵਿਦਿਆਰਥੀ ਮਹੱਤਵਪੂਰਨ ਦਸਤਾਵੇਜ਼ਾਂ ਜਿਵੇਂ ਮਾਰਕ ਸ਼ੀਟ, ਪਾਸ ਸਰਟੀਫਿਕੇਟ, ਮਾਈਗ੍ਰੇਸ਼ਨ ਸਰਟੀਫਿਕੇਟ ਅਤੇ ਹੁਨਰ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ। ਵਿਕਲਪਿਕ ਮੁਲਾਂਕਣ ਵਿਧੀ ਦੇ ਅਧਾਰ ਤੇ, 10ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੀਬੀਐਸਈ ਦਾ ਨਤੀਜਾ 31 ਜੁਲਾਈ ਤੱਕ ਜਾਰੀ ਕੀਤਾ ਜਾਵੇਗਾ। ਵਿਦਿਆਰਥੀਆਂ ਦੇ ਦਸਤਾਵੇਜ਼ ਵਿਦਿਆਰਥੀਆਂ ਦੇ ਸਬੰਧਤ ਡਿਜੀਲੋਕਰ ਖਾਤਿਆਂ ਵਿੱਚ ਭੇਜੇ ਜਾਣਗੇ।

ਡਿਜੀਲੋਕਰ ‘ਤੇ  ਅਕਾਊਂਟ ਬਣਾਉਣ ਲਈ ਇੱਥੇ ਕਲਿੱਕ ਕਰੋ,  ਆਧਾਰ ਕਾਰਡ ਦੇ ਅਨੁਸਾਰ ਆਪਣੀ ਜਨਮ ਮਿਤੀ ਦਾਖਲ ਕਰੋ। ਆਪਣਾ ਲਿੰਗ ਨਿਰਧਾਰਤ ਕਰੋ। ਆਪਣਾ ਮੋਬਾਈਲ ਨੰਬਰ ਦਰਜ ਕਰੋ। 6 ਅੰਕ ਦਾ ਸੁਰੱਖਿਆ ਪਿੰਨ ਸੈਟ ਕਰੋ। ਆਪਣੀ ਈਮੇਲ ਆਈਡੀ ਦਿਓ। ਆਪਣਾ ਆਧਾਰ ਨੰਬਰ ਦਰਜ ਕਰੋ। ਵੇਰਵੇ ਜਮ੍ਹਾ ਕਰੋ। ਇੱਕ ਉਪਭੋਗਤਾ ਨਾਮ ਸੈਟ ਕਰੋ। ਇੱਕ ਵਾਰ ਡਿਜੀਲੋਕਰ ਖਾਤਾ ਬਣ ਜਾਣ ਤੇ, ਬ੍ਰਾਉਜ਼ ਡੌਕੂਮੈਂਟਸ ਤੇ ਕਲਿਕ ਕਰੋ ਤੇ ਆਪਣੇ ਬੋਰਡ ਦੀ ਪ੍ਰੀਖਿਆ ਦੇ ਦਸਤਾਵੇਜ਼ ਪ੍ਰਾਪਤ ਕਰਨ ਲਈ ਆਪਣਾ ਬੋਰਡ ਰੋਲ ਨੰਬਰ ਦਰਜ ਕਰੋ।

Continue Reading
Click to comment

Leave a Reply

Your email address will not be published. Required fields are marked *