Punjab
ਲੁਟੇਰਿਆਂ ਨੇ ਦੁੱਧ ਦੀ ਡੇਅਰੀ ਵਾਲੇ ਕੋਲੋਂ ਕੀਤੀ ਲੁੱਟ

27 ਦਸੰਬਰ 2023: ਫਰੀਦਕੋਟ ਦੇ ਕਸਬਾ ਕੋਟਕਪੁਰਾ ਵਿੱਚ ਲਗਾਤਾਰ ਦਿਨ ਰਾਤ ਵਾਰਦਾਤਾਂ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ। ਕੋਟਕਪੁਰਾ ਦੇ ਲੱਕੜ ਕੰਡਾ ਕੋਲ ਸਵੇਰੇ 5 ਵਜੇ ਜਦੋਂ ਦੁਕਾਨਦਾਰ ਵੱਲੋਂ ਆਪਣੇ ਦੁੱਧ ਦੀ ਡੇਅਰੀ ਨੂੰ ਖੋਲਿਆ ਗਿਆ ਤਾਂ ਉਸੇ ਵਕਤ ਹੀ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਕਾਪਾ ਦਿਖਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੁਕਾਨਦਾਰ ਵੱਲੋਂ ਦੱਸਿਆ ਗਿਆ ਕਿ ਗੱਲੇ ਵਿੱਚੋਂ ਤਕਰੀਬਨ ਪੰਜ ਤੋਂ 6 ਹਜਾਰ ਰੁਪਏ ਲੁੱਟ ਕੇ ਲੈ ਗਈ ਦੁਕਾਨਦਰ ਵੱਲੋਂ ਸਰਕਾਰ ਨੂੰ ਇਹੋ ਜੇ ਲੁੱਟ ਖੋ ਅਤੇ ਗੁੰਡਾ ਅੰਸਰ ਨੂੰ ਨੱਥ ਪਾਉਣ ਦੀ ਕੀਤੀ ਗਈ ਅਪੀਲ।