Punjab
ਮਾਸੂਮ ਪੁੱਤ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ, ਇਟਲੀ ‘ਚ ਹੋਈ ਮੌਤ
PUNJAB : ਖੰਨਾ ਦੇ ਪਿੰਡ ਗੱਗੜਮਾਜਰਾ ਦੇ ਵਸਨੀਕ ਕੁਲਵੰਤ ਸਿੰਘ ਜਿਸ ਦੀ ਉਮਰ 38 ਸਾਲ ਸੀ | ਉਹ 15 ਸਾਲ ਤੋਂ ਇਟਲੀ ਵਿਚ ਰਹਿ ਰਿਹਾ ਸੀ | ਬੀਤੇ ਦਿਨ ਇਟਲੀ ਵਿੱਚ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ।
ਇਟਲੀ ਵਿੱਚ ਉਹ ਆਪਣੇ ਦੋਸਤ ਜਸਪ੍ਰੀਤ ਸਿੰਘ ਨਾਲ ਰਹਿ ਰਿਹਾ ਸੀ | ਇਸ ਹਾਦਸੇ ‘ਚ ਉਸਦਾ ਦਾ ਦੋਸਤ ਵੀ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਹੈ ਅਤੇ ਕੁਲਵੰਤ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ | ਦੋਸਤ ਜਸਪ੍ਰੀਤ ਸਿੰਘ ਦੀ ਉਮਰ 22 ਸਾਲ ਵਾਸੀ ਫਤਿਹਗੜ੍ਹ ਸਾਹਿਬ ਦੇ ਪਿੰਡ ਹਰਲਾਲਪੁਰ ਦਾ ਰਹਿਣ ਵਾਲਾ ਹੈ |
ਕਿਵੇਂ ਵਾਪਰਿਆ ਹਾਦਸਾ
ਦੋਵੇਂ ਕਾਰ ‘ਚ ਕੰਮ ਤੋਂ ਘਰ ਪਰਤ ਰਹੇ ਸਨ। ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ ਅਤੇ ਫਿਰ ਇੱਕ ਖੰਭੇ ਨਾਲ ਟਕਰਾ ਗਈ ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਕੁਲਵੰਤ ਸਿੰਘ ਦੀ ਮੌਕੇ ਤੇ ਦੀ ਮੌਤ ਹੋ ਗਈ।
ਕੁਲਵੰਤ ਇਟਲੀ ਦੇ ਬਰਗਾਮੋ ਜ਼ਿਲ੍ਹੇ ਦੇ ਕਸਬੇ ਸੁਸੀਓ ਵਿੱਚ ਰਹਿੰਦਾ ਸੀ। । ਕੁਲਵੰਤ ਸਿੰਘ ਕਰੀਬ 15 ਸਾਲ ਤੋਂ ਇਟਲੀ ਵਿਚ ਰਹਿ ਰਿਹਾ ਸੀ । ਕਦੇ-ਕਦਾਈਂ ਪਰਿਵਾਰ ਨੂੰ ਮਿਲਣ ਆਉਂਦਾ ਸੀ। ਉਸ ਦੀ ਪਤਨੀ ਅਤੇ ਢਾਈ ਸਾਲ ਦਾ ਬੇਟਾ ਵੀ ਇਟਲੀ ਵਿਚ ਹੈ। ਕੁਲਵੰਤ ਕਰੀਬ ਡੇਢ ਮਹੀਨਾ ਪਹਿਲਾਂ ਹੀ ਪੰਜਾਬ ਤੋਂ ਪਰਤਿਆ ਸੀ। ਉਹ ਹਰ ਰੋਜ਼ ਆਪਣੀ ਮਾਂ ਨਾਲ ਫੋਨ ‘ਤੇ ਉਸ ਦੀ ਹਾਲਤ ਜਾਣਨ ਲਈ ਗੱਲ ਕਰਦਾ ਰਹਿੰਦਾ ਸੀ। 9 ਜੂਨ ਨੂੰ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੇ ਪਰਿਵਾਰ ਨੂੰ ਫੋਨ ‘ਤੇ ਹਾਦਸੇ ਦੀ ਜਾਣਕਾਰੀ ਦਿੱਤੀ। ਮ੍ਰਿਤਕ ਕੁਲਵੰਤ ਦੇ ਭਰਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅੰਤਿਮ ਸੰਸਕਾਰ ਇਟਲੀ ਵਿੱਚ ਕੀਤਾ ਜਾਵੇਗਾ।