Connect with us

India

ਸੁਤੀ ਪਈ ਸੱਸ ਨੂੰ ਨੂੰਹ ਨੇ ਪੇਟ੍ਰੋਲ ਪਾ ਕੇ ਸਾੜਨ ਦੀ ਕੀਤੀ ਕੋਸ਼ਿਸ਼

Published

on

ਗੁਰਦਾਸਪੁਰ, ਗੁਰਪ੍ਰੀਤ ਚਾਵਲਾ, 24 ਜੂਨ : ਗੁਰਦਾਸਪੁਰ ਦੇ ਪਿੰਡ ਬਾਜੇਚੱਕ ਵਿੱਚ ਇਕ ਨੂੰਹ ਨੇ ਆਪਣੀ 43 ਸਾਲਾਂ ਸੱਸ ਨੂੰ ਪੇਟ੍ਰੋਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ 50% ਸੜੀ ਔਰਤ ਨੂੰ ਗੰਭੀਰ ਹਾਲਤ ‘ਚ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਜਦੋ ਪੁਲਿਸ ਨੂੰ ਇਸ ਵਾਰਦਾਤ ਬਾਰੇ ਪਤਾ ਚੱਲਿਆ ਤਾਂ ਉਹਨਾਂ ਦੀ ਟੀਮ ਤੁਰੰਤ ਹੀ ਉੱਥੇ ਪਹੁੰਚੀ।

ਜਾਣਕਾਰੀ ਦਿੰਦਿਆਂ ਪੀੜਤ ਔਰਤ ਨਰਿੰਦਰ ਕੌਰ ਨੇ ਦੱਸਿਆ ਕਿ ਉਸਦਾ ਪੁੱਤਰ ਡਰਾਇਵਰੀ ਦਾ ਕੰਮ ਕਰਦਾ ਹੈ ਅਤੇ ਬਾਹਰ ਰਹਿੰਦਾ ਹੈਂ ਉਸਦੀ ਨੂੰਹ ਅਕਸਰ ਹੀ ਕਿਸੇ ਨਾ ਕਿਸੇ ਗੱਲ ਨੂੰ ਲੈਕੇ ਉਹਨਾਂ ਨਾਲ ਲੜਦੀ ਰਹਿੰਦੀ ਹੈ ਅੱਜ ਜਦ ਉਹ ਖੇਤਾਂ ਵਿਚੋਂ ਝੋਨਾ ਲਗਾ ਕੇ ਆਪਿਸ ਆ ਕੇ ਸੋ ਗਈ ਤਾਂ ਉਸਦੀ ਨੂੰਹ ਨੇ ਮੋਟਰਸਾਈਕਲ ਵਿਚੋਂ ਪੇਟ੍ਰੋਲ ਕੱਢ ਕੇ ਉਸ ਉਪਰ ਪੈਟ੍ਰੋਲ ਪਾ ਕੇ ਉਸਨੂੰ ਅੱਗ ਲਗਾ ਦਿੱਤੀ। ਜਿਸਤੋਂ ਬਾਅਦ ਅਦ ਸੜੀ ਹਾਲਤ ਵਿੱਚ ਉਸਨੇ ਨਲਕੇ ‘ਤੇ ਜਾ ਕੇ ਅੱਗ ਬੂਜਾਈ, ਉਸਦੀ ਨੂੰਹ ਇਕ ਵਾਰ ਵੀ ਉਸਦੇ ਲਾਗੇ ਨਹੀਂ ਆਈ ਅਤੇ ਗਵਾਂਢ ਦੇ ਕੁੱਝ ਲੋਕਾਂ ਨੇ ਐਂਬੂਲੈਂਸ ਬੁਲਾ ਕੇ ਉਸਨੂੰ ਹਸਪਤਾਲ ਭੇਜਿਆ। ਪੀੜਤ ਔਰਤ ਦੀ ਮੰਗ ਹੈ ਕਿ ਉਸਦੀ ਨੂੰਹ ਉਪਰ ਕਾਰਵਾਈ ਕੀਤੀ ਜਾਵੇ।

ਇਸਦੇ ਦੂਜੇ ਪਾਸੇ ਮੌਕੇ ਤੇ ਪਹੁੰਚੇ ਐਸ ਐਚ ਓ ਕੁਲਵੰਤ ਸਿੰਘ ਨੇ ਦੱਸਿਆ ਕਿ ਪੀੜਤ ਔਰਤ 50 % ਝੂਸਲ ਚੁੱਕੀ ਹੈ ਅਤੇ ਹਾਲਤ ਨਾਜ਼ੁਕ ਹੋਣ ਕਾਰਨ ਉਸਦੇ ਬਿਆਨ ਦਰਜ ਨਹੀਂ ਹੋ ਸਕੇ ਉਸਦੀ ਲੜਕੀ ਨੇ ਦਸਿਆ ਹੈ ਕਿ ਉਸਦੀ ਭਾਬੀ ਨੇ ਅੱਗ ਲਗਾਈ ਹੈ।