Connect with us

Punjab

ਸੁਲਤਾਨਪੁਰ ਲੋਧੀ ’ਚ ਅਵਾਰਾ ਕੁੱਤਿਆ ਦਾ ਆਤੰਕ ਜਾਰੀ, ਦੋ ਬੱਚੇ ਬਣੇ ਸ਼ਿਕਾਰ

Published

on

6 ਮਾਰਚ 2024: ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਉਗਰੂਪੁਰ ਅਤੇ ਮਹਿਮਾਵਾਂਲ ( ਹੈਦਰਾਬਾਦ ਬੇਟ) ਵਿੱਚ ਅਵਾਰਾ ਕੁੱਟਿਆ ਵੱਲੋਂ ਇੱਕ ਲੜਕੀ ਅਤੇ ਇੱਕ ਲੜਕੇ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਹੈ।

ਜਿਨਾਂ ਵਿੱਚੋਂ ਇੱਕ ਬੱਚੇ ਦੇ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ | ਜੋ ਕਿ ਇਕ ਪ੍ਰਵਾਸੀ ਮਜ਼ਦੂਰ ਦੀ ਲੜਕੀ ਹੈ। ਦੋਵੇਂ ਬੱਚਿਆਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ | ਜਿੱਥੋਂ ਉਨਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆਂ ਦੋਹਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ।

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡਿਊਟੀ ਡਾਕਟਰ ਪੁਨੀਤ ਕੌਰ ਨੇ ਦੱਸਿਆ ਕਿ ਸਾਡੇ ਕੋਲ ਮੀਰਾ(6) ਪੁੱਤਰੀ ਵਿਨੋਦ ਨਿਵਾਸੀ ਉਗਰੂਪੁਰ ਅਤੇ ਕਾਰਤਿਕ (3) ਪੁੱਤਰ ਮਨੀ ਕੁਮਾਰ ਨਿਵਾਸੀ ਮੈਤਵਾਂਵਾਲ ਅਵਾਰਾ ਕੁੱਤਿਆ ਦੇ ਕੱਟਣ ਕਾਰਨ ਇਲਾਜ ਲਈ ਆਏ ਸਨ। ਜਿਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਰੈਫਰ ਕਰ ਦਿੱਤਾ ਗਿਆ ਹੈ। ਇਹਨਾਂ ਵਿੱਚੋਂ ਮੀਰਾ ਦੀ ਹਾਲਤ ਕਾਫੀ ਨਾਜ਼ੁਕ ਹੈ। ਦੂਜੇ ਪਾਸੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਅਵਾਰਾ ਕੁੱਤਿਆਂ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਕੁੱਤੇ ਹੁਣ ਆਦਮ ਖੋਰ ਹੋ ਚੁੱਕੇ ਹਨ ਜਿਨਾਂ ਤੇ ਨਕੇਲ ਪਾਈ ਜਾਣੀ ਬੇਹਦ ਲਾਜ਼ਮੀ ਹੈ।