Connect with us

Punjab

ਬਦਲੇਗਾ ਮੋਸਮ, ਇਸ ਦਿਨ ਹੋਵੇਗੀ ਬਾਰਿਸ਼

Published

on

PUNJAB WEATHER : ਪੰਜਾਬ ਭਰ ‘ਚ ਹਰ ਦਿਨ ਮੌਸਮ ਬਦਲਦਾ ਨਜਰ ਆ ਰਿਹਾ ਹੈ। ਬੀਤੇ ਦਿਨ ਕਈ ਸੂਬਿਆਂ ‘ਚ ਹਲਕੀ-ਹਲਕੀ ਬਾਰਿਸ਼ ਹੋਈ ਸੀ ਅਤੇ ਨਾਲ ਹੀ ਤੇਜ਼ ਹਵਾਵਾਂ ਚੱਲੀਆਂ ਸੀ।

ਪੰਜਾਬ ਵਿੱਚ ਮੌਸਮ ਇਨ੍ਹੀਂ ਦਿਨੀਂ ਤੇਜ਼ੀ ਨਾਲ ਬਦਲ ਰਿਹਾ ਹੈ। ਦਿਨ ਦਾ ਤਾਪਮਾਨ ਵਧ ਰਿਹਾ ਹੈ, ਜਦੋਂ ਕਿ ਕਈ ਥਾਵਾਂ ‘ਤੇ ਬੱਦਲਾਂ ਅਤੇ ਹਵਾਵਾਂ ਦਾ ਪ੍ਰਭਾਵ ਵੀ ਦਿਖਾਈ ਦੇ ਰਿਹਾ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ 23 ਫਰਵਰੀ ਤੱਕ ਦੇ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ ਹੈ। ਵਿਭਾਗ ਵੱਲੋਂ 19 ਤੋਂ 23 ਫਰਵਰੀ ਤੱਕ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ, ਪਰ ਗਰਜ ਅਤੇ ਬਿਜਲੀ ਦੇ ਨਾਲ ਹਲਕੀ ਬਾਰਿਸ਼ ਅਤੇ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਗਈ ਹੈ।

ਪੰਜਾਬ ਵਿੱਚ 23 ਫਰਵਰੀ ਤੱਕ ਜ਼ਿਆਦਾਤਰ ਸਮਾਂ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਹਾਲਾਂਕਿ, ਇਸ ਦੌਰਾਨ, ਕਈ ਇਲਾਕਿਆਂ ਵਿੱਚ ਬੱਦਲ ਛਾਏ ਰਹਿ ਸਕਦੇ ਹਨ।