Punjab
ਚੋਰਾਂ ਨੇ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਹੋਰ ਸਾਮਾਨ ਲੈ ਕੇ ਫਰਾਰ

ਗੁਰਦਾਸਪੁਰ, 25ਅਗਸਤ 2023: ਬੀਤੀ ਰਾਤ ਚੋਰਾਂ ਨੇ ਡਾਲਾ ਮੋੜ ਪਿੰਡਾ ਵਿੱਚ ਸੱਤ ਦੁਕਾਨਾਂ ਦੇ ਤਾਲੇ ਤੋੜ ਕੇ ਕਰੀਬ 50 ਹਜ਼ਾਰ ਰੁਪਏ ਦੀ ਨਗਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਇਸ ਤੋਂ ਦੁਖੀ ਦੁਕਾਨਦਾਰਾਂ ਨੇ ਦੀਨਾਨਗਰ ਥਾਣੇ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤ ਦੁਕਾਨਦਾਰ ਰਵੀ ਕੁਮਾਰ ਨੇ ਦੱਸਿਆ ਕਿ ਉਸ ਦੀ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਹੈ। ਅੱਜ ਸਵੇਰੇ ਜਦੋਂ ਦੁਕਾਨ ‘ਤੇ ਆਇਆ ਤਾਂ ਦੇਖਿਆ ਕਿ ਦੁਕਾਨ ਦੇ ਤਾਲੇ ਤੋੜ ਕੇ ਚੋਰਾਂ ਨੇ ਦੁਕਾਨ ‘ਚ ਪਏ 50 ਤੋਂ 60 ਤੇਲ ਦੇ ਕੈਨ ਚੋਰੀ ਕਰ ਲਏ | ਇਸ ਦੇ ਨਾਲ ਹੀ ਉਸ ਦੀ ਦੁਕਾਨ ਦੇ ਨੇੜੇ ਕੱਪੜੇ ਦੀ ਦੁਕਾਨ ਵਿੱਚੋਂ 40 ਤੋਂ 50 ਪੇਂਟ, ਪਜਾਮਾ ਅਤੇ ਟੀ-ਸ਼ਰਟਾਂ ਚੋਰੀ ਹੋ ਗਈਆਂ। ਜਦੋਂਕਿ ਚੋਰਾਂ ਨੇ ਸੈਲੂਨ ਵਿੱਚੋਂ ਨਕਦੀ ਅਤੇ ਦੋ ਮਸ਼ੀਨਾਂ ਚੋਰੀ ਕਰ ਲਈਆਂ। ਇਸ ਤੋਂ ਇਲਾਵਾ ਚਾਰ ਹੋਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ।