Punjab
ਮੋਗਾ ਦੇ ਪਿੰਡ ਦਾਰਾਪੁਰ ਚ,ਇੰਡਸਇੰਡ ਬੈਂਕ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

24 ਜਨਵਰੀ 2024: ਮੋਗਾ ਦੇ ਪਿੰਡ ਦਾਰਾਪੁਰ ਵਿਚ ਚੋਰਾ ਨੇ ਇੰਡਸਇੰਡ ਬੈਂਕ ਨੂੰ ਨਿਸ਼ਾਨਾ ਬਣਾਇਆ ਹੈ।ਚੋਰ ਬੈੰਕ ਦੇ ਬਾਥਰੂਮ ਦੇ ਰੋਸ਼ਨਦਾਨ ਰਾਹੀਂ ਬੈੰਕ ਦੇ ਅੰਦਰ ਵੜੇ ਅਤੇ ਬੈਂਕ ਵਿੱਚ ਇੱਕ ਸਕਿਓਰਿਟੀ ਗਾਰਡ ਦੀ 12 ਬੋਰ ਦੀ ਰਾਈਫਲ, 2 ਲੈਪਟਾਪ ਅਤੇ ਬੈਂਕ ਦੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਚੋਰੀ ਕਰਕੇ ਲੈ ਗਏ।ਚੋਰਾਂ ਨੇ ਬੈਂਕ ਦੀ ਸੇਫ ਨੂੰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।ਸ਼ਨੀਵਾਰ ਨੂੰ ਬੈਂਕ ਬੰਦ ਕਰਨ ਤੋਂ ਬਾਅਦ ਅੱਜ ਸਵੇਰੇ ਜਦੋਂ ਬੈਂਕ ਮੈਨੇਜਰ ਗੁਰਜੰਟ ਸਿੰਘ ਬੈਂਕ ਖੋਲ੍ਹਣ ਲਈ ਆਏ ਤਾਂ ਉਨ੍ਹਾਂ ਦੇਖਿਆ ਕਿ ਬੈਂਕ ਦੇ ਸਾਰੇ ਲੈਪਟਾਪ ਅਤੇ ਬੈਂਕ ਦੇ ਸੁਰੱਖਿਆ ਗਾਰਡ ਦੀ 32 ਬੋਰ ਦੀ ਰਾਈਫਲ ਚੋਰੀ ਹੋ ਚੁੱਕੀ ਸੀ। ਜਿਸ ਕਾਰਨ ਬੈਂਕ ਮੈਨੇਜਰ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਮੈਨੇਜਰ ਦੇ ਬਿਆਨਾਂ ‘ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਦੋਂ ਬੈਂਕ ਮੈਨੇਜਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਬੈਂਕ ਦਾ ਸ਼ਟਰ ਵੀ ਬੰਦ ਕਰ ਦਿੱਤਾ।