Connect with us

Punjab

ਪਿਤਾ ਦੇ ਨਾਲ ਖੇਤੀਬਾੜੀ ‘ਚ ਹੱਥ ਵੰਡਾਉਂਦੀ ਹੈ ਮੁਕਤਸਰ ਦੀ ਇਹ ਕੁੜੀ

Published

on

ਪਿਛਲੇ 10 ਸਾਲਾਂ ਤੋਂ ਪਿਤਾ ਦੇ ਨਾਲ ਖੇਤੀਬਾੜੀ ਦੇ ਕੰਮ ਜਮੀਨ ਵਾਹੁਣ, ਫਸਲ ਬੀਜਣ ਤੇ ਫਸਲ ਕਟਾਈ ਤੱਕ ਦੇ ਕਰਦੀ ਆ ਰਹੀ

23 ਨਵੰਬਰ 2023:  ਅਕਸਰ ਹੀ ਕਿਹਾ ਜਾਂਦਾ ਹੈ ਕਿ ਧੀਆਂ ਮੁੰਡਿਆਂ ਦੇ ਨਾਲੋਂ ਕਮਜ਼ੋਰ ਹੁੰਦੀਆਂ ਨੇ ਤੇ ਮੁੰਡਿਆਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਐ ਪਰ ਅੱਜਕੱਲ ਦੇ ਜਮਾਨੇ ਦੇ ਵਿੱਚ ਧੀਆਂ ਆਪਣੇ ਮਾਂ ਬਾਪ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀਆਂ ਨਜ਼ਰ ਆਉਂਦੀਆਂ ਨੇ ਜਿੱਥੇ ਅੱਜ ਕੱਲ ਦੀਆਂ ਲੜਕੀਆਂ ਹਰ ਖੇਤਰ ਦੇ ਵਿੱਚ ਮੱਲਾਂ ਮਾਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ ਚਾਹੇ ਤਕਨੀਕੀ ਖੇਤਰ ਹੋਵੇ ਜਾਂ ਫਿਰ ਕੋਈ ਵਪਾਰਕ ਖੇਤਰ ਹੋਵੇ ਹਰ ਪਾਸੇ ਲੜਕੀਆਂ ਮੁੰਡਿਆਂ ਦੇ ਨਾਲੋਂ ਘੱਟ ਨਜ਼ਰ ਨਹੀਂ ਆਉਂਦੀਆਂ

ਇਹ ਤਸਵੀਰਾਂ ਜੋ ਤੁਸੀਂ ਟੀਵੀ ਸਕਰੀਨ ਉੱਪਰ ਦੇਖ ਰਹੇ ਹੋ ਇਹ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਲੰਡੇ ਰੋਡੇ ਦੀਆਂ ਨੇ ਜਿੱਥੇ ਦੀ ਰਹਿਣ ਵਾਲੀ ਲੜਕੀ ਸਨਦੀਪ ਕੌਰ ਜੋ ਕਿ ਪਿਛਲੇ 10-11 ਸਾਲਾਂ ਤੋਂ ਆਪਣੇ ਪਿਤਾ ਦੇ ਨਾਲ ਆਪਣੇ ਪਿਤਾ ਪੁਰਖੀ ਜਮੀਨ ਦੇ ਉੱਪਰ ਖੇਤੀ ਕਰਦੀ ਹੋਈ ਆ ਰਹੀ ਹੈ ਇਸ ਮੌਕੇ ਸਨਦੀਪ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਸਨਦੀਪ ਨੇ ਦੱਸਿਆ ਕਿ ਉਹ ਪਿਛਲੇ 10 12 ਸਾਲ ਤੋਂ ਟਰੈਕਟਰ ਚਲਾ ਕੇ ਖੇਤੀਬਾੜੀ ਦਾ ਸਾਰਾ ਕੰਮ ਕਰ ਲੈਂਦੀ ਹੈ ਫਸਲ ਬੀਜਣ ਤੋਂ ਲੈ ਕੇ ਫਸਲ ਦੀ ਕਟਾਈ ਤੱਕ ਦਾ ਕੰਮ ਉਹ ਬਾਖੂਬੀ ਕਰ ਲੈਂਦੀ ਹੈ ਸਨਦੀਪ ਨੇ ਦੱਸਿਆ ਕਿ ਆਪਣੇ ਪਰਿਵਾਰ ਦੀ ਲਾਡਲੀ ਰਹੀ ਹੈ ਤੇ ਬਚਪਨ ਤੋਂ ਹੀ ਆਪਣੇ ਪਿਤਾ ਦੇ ਨਾਲ ਖੇਤਾਂ ਵਿੱਚ ਆਉਂਦੀ ਸੀ ਤੇ ਬਚਪਨ ਤੋਂ ਹੀ ਉਸ ਦਾ ਲਗਾ ਖੇਤਾਂ ਦੇ ਨਾਲ ਰਿਹਾ ਹੈ ਤੇ ਇਸ ਦੇ ਨਾਲ ਨਾਲ ਸਨਦੀਪ ਆਪਣੀ ਪੜ੍ਹਾਈ ਨੂੰ ਵੀ ਬਹੁਤ ਚੰਗੀ ਤਰ੍ਹਾਂ ਮੈਨੇਜ ਕਰ ਰਹੀ ਹੈ ਸਨਦੀਪ ਦਾ ਕਹਿਣਾ ਹੈ ਕਿ ਉਸਨੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਕਰਕੇ 90 ਫੀਸਦੀ ਤੋਂ ਉੱਪਰ ਦੇ ਅੰਕ ਪ੍ਰਾਪਤ ਕੀਤੇ ਹੋਏ ਨੇ ਅਤੇ ਹੁਣ ਉਹ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਕਰ ਰਹੀ ਹੈ ਤੇ ਉਸਦੀ ਇੱਛਾ ਹੈ ਕਿ ਉਹ ਖੇਤੀਬਾੜੀ ਮਹਿਕਮੇ ਦੇ ਵਿੱਚ ਏਡੀਓ ਅਧਿਕਾਰੀ ਬਣਨਾ ਚਾਹੁੰਦੀ ਹੈ ਤੇ ਲੋਕਾਂ ਨੂੰ ਖੇਤੀਬਾੜੀ ਦੇ ਕਿੱਤੇ ਦੇ ਨਾਲ ਜੁੜ ਕੇ ਜਾਗਰੂਕ ਕਰਨਾ ਚਾਹੁੰਦੀ ਹੈ ਸਨਦੀਪ ਤਿੰਨ ਭੈਣਾਂ ਤੋਂ ਸਭ ਤੋਂ ਛੋਟੀ ਹੈ ਤੇ ਸਨਦੀਪ ਦੀਆਂ ਦੋ ਭੈਣਾਂ ਇੱਕ ਭੈਣ ਸਰਕਾਰੀ ਨੌਕਰੀ ਅਤੇ ਇੱਕ ਭੈਣ ਪ੍ਰਾਈਵੇਟ ਯੂਨੀਵਰਸਟੀ ਵਿਖੇ ਪ੍ਰੋਫੈਸਰ ਦੀ ਨੌਕਰੀ ਕਰ ਰਹੀ ਹੈ।

ਜਿੱਥੇ ਸੰਨਦੀਪ ਤਸਵੀਰਾਂ ਦੇ ਵਿੱਚ ਤੁਹਾਨੂੰ ਟਰੈਕਟਰ ਚਲਾਉਣ ਦੀ ਨਜ਼ਰ ਆ ਰਹੀ ਹੈ ਉਥੇ ਹੀ ਸਨਦੀਪ ਖੇਤ ਵਿੱਚ ਵੱਟਾਂ ਪੋਚਦੀ ਅਤੇ ਖਾਲ ਸਵਾਰ ਦੀ ਵੀ ਨਜ਼ਰ ਆ ਰਹੀ ਹੈ ਸਨਦੀਪ ਦਾ ਕਹਿਣਾ ਕਿ ਜਦੋਂ ਵੀ ਉਸ ਨੂੰ ਛੁੱਟੀਆਂ ਹੁੰਦੀਆਂ ਹਨ ਉਹ ਆਪਣੇ ਪਿਤਾ ਦੇ ਨਾਲ ਖੇਤ ਵਿੱਚ ਆ ਕੇ ਖੇਤ ਦਾ ਸਾਰਾ ਕੰਮ ਕਰਕੇ ਆਪਣੇ ਪਿਤਾ ਦਾ ਹੱਥ ਵੰਡਾਉਂਦੀ ਹੈ ਸਨਦੀਪ ਨੇ ਦੱਸਿਆ ਕਿ ਬਚਪਨ ਦੇ ਵਿੱਚ ਜਦੋਂ ਉਹ 10-11 ਸਾਲਾਂ ਦੀ ਸੀ ਤਾਂ ਉਹ ਆਪਣੇ ਪਿਤਾ ਦੇ ਨਾਲ ਖੇਤ ਵਿੱਚ ਆਈ ਤੇ ਅਚਾਨਕ ਖੇਤ ਵਿੱਚ ਕੰਮ ਕਰ ਰਹੇ ਉਸ ਦੇ ਪਿਤਾ ਦੇ ਪੈਰ ਦੇ ਉੱਪਰ ਸੱਟ ਲੱਗ ਗਈ ਤੇ ਖੇਤ ਵਿੱਚ ਥੋੜਾ ਕੰਮ ਹੀ ਰਹਿ ਗਿਆ ਤੇ ਸਨਦੀਪ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਉਸ ਕੰਮ ਨੂੰ ਪੂਰਾ ਕਰ ਦੇਵੇਗੀ ਤੇ ਉਸਦੇ ਪਿਤਾ ਨੇ ਉਸ ਨੂੰ ਟਰੈਕਟਰ ਸਟਾਰਟ ਕਰਕੇ ਦੇ ਦਿੱਤਾ ਤੇ ਸਨਦੀਪ ਨੇ ਕਰੈਕਟਰ ਚਲਾ ਖੇਤ ਵਿੱਚ ਬਾਕੀ ਰਹਿੰਦਾ ਕੰਮ ਪੂਰਾ ਕਰ ਦਿੱਤਾ ਤੇ ਉਸ ਤੋਂ ਬਾਅਦ ਸਨਦੀਪ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵੰਡਾਉਣ ਲੱਗੀ ਹੈ ਸਨਦੀਪ ਨੇ ਆਪਣੇ ਨੌਜਵਾਨ ਲੜਕੇ ਲੜਕੀਆਂ ਜੋ ਕਿ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਆਪਣੇ ਮਾਂ ਬਾਪ ਦਾ ਸਹਾਰਾ ਬਣੋ ਅਤੇ ਇੱਥੇ ਹੀ ਆਪਣੇ ਭਵਿੱਖ ਨੂੰ ਸਵਾਰਣ ਦੀ ਕੋਸ਼ਿਸ਼ ਕਰੋ

ਇਸ ਮੌਕੇ ਸਾਡੀ ਮੀਡੀਆ ਟੀਮ ਦੇ ਨਾਲ ਗੱਲਬਾਤ ਕਰਦੇ ਹੋਏ ਸਨਦੀਪ ਦੇ ਪਿਤਾ ਗੁਰਟੇਕ ਸਿੰਘ ਨੇ ਦੱਸਿਆ ਕਿ ਉਨਾਂ ਦੀਆਂ ਤਿੰਨ ਬੇਟੀਆਂ ਹਨ ਅਤੇ ਸਨਦੀਪ ਸਭ ਤੋਂ ਛੋਟੀ ਅਤੇ ਸਭ ਦੀ ਲਾਡਲੀ ਹੈ ਤੇ ਉਹਨਾਂ ਕਿਹਾ ਕਿ ਸਨਦੀਪ 10-11 ਸਾਲਾਂ ਦੀ ਸੀ ਉਦੋਂ ਤੋਂ ਹੀ ਸਨਦੀਪ ਕੌਰ ਉਹਨਾਂ ਦੇ ਨਾਲ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਹੱਥ ਵੰਡਾਉਣ ਲੱਗ ਪਈ ਸੀ ਉਹਨਾਂ ਕਿਹਾ ਕਿ ਜਦ ਉਹ ਖੇਤ ਵਿੱਚ ਟਰੈਕਟਰ ਚਲਾ ਕੰਮ ਕਰ ਰਹੇ ਸਨ ਤਾਂ ਅਚਾਨਕ ਉਹਨਾਂ ਦੇ ਪੈਰ ਤੇ ਸੱਟ ਲੱਗ ਗਈ ਤੇ ਸਨਦੀਪ ਨੇ ਉਹਨਾਂ ਨੂੰ ਟਰੈਕਟਰ ਚਲਾ ਕੇ ਬਾਕੀ ਦਾ ਕੰਮ ਖਤਮ ਕਰਨ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਸਨਦੀਪ ਨੂੰ ਟਰੈਕਟਰ ਚਾਲੂ ਕਰਕੇ ਦੇ ਦਿੱਤਾ ਅਤੇ ਸਨਦੀਪ ਨੇ ਬਾਕੀ ਰਹਿੰਦਾ ਖੇਤ ਦਾ ਕੰਮ ਬਖੂਬੀ ਪੂਰਾ ਕਰ ਦਿੱਤਾ ਤੇ ਉਦੋਂ ਤੋਂ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਉਹਨਾਂ ਦੀ ਬੇਟੀ ਇਹ ਸਾਰਾ ਕੰਮ ਕਰ ਸਕਦੀ ਹੈ ਤੇ ਉਹਨਾਂ ਕਦੇ ਵੀ ਆਪਣੀ ਬੇਟੀ ਨੂੰ ਇਹ ਕੰਮ ਕਰਨ ਦੇ ਲਈ ਮਨਾ ਨਹੀਂ ਕੀਤਾ ਸਗੋਂ ਉਸਦੀ ਹੌਸਲਾ ਅਫਜਾਈ ਕੀਤੀ ਹੈ ਤੇ ਉਹਨਾਂ ਦੀ ਬੇਟੀ ਪੜ੍ਹਾਈ ਵਿੱਚ ਵੀ ਅਵਲ ਹੈ ਤੇ ਹੁਣ ਵੀ ਉਹਨਾਂ ਦੀ ਬੇਟੀ ਬੀਐਸਸੀ ਐਗਰੀ ਕਲਚਰ ਦੀ ਪੜ੍ਹਾਈ ਕਰਕੇ ਖੇਤੀਬਾੜੀ ਮਹਿਕਮੇ ਵਿੱਚ ਏਡੀਓ ਅਧਿਕਾਰੀ ਬਣਨਾ ਚਾਹੁੰਦੀ ਹੈ ਤੇ ਕਿਸਾਨਾਂ ਨੂੰ ਖੇਤੀਬਾੜੀ ਬਾਰੇ ਅਤੇ ਖੇਤੀਬਾੜੀ ਦੇ ਆਧੁਨਿਕ ਸਾਧਨਾਂ ਬਾਰੇ ਜਾਗਰੂਕ ਕਰਨਾ ਚਾਹੁੰਦੀ ਹੈ ਉਹਨਾਂ ਕਿਹਾ ਕਿ ਸਨਦੀਪ ਉਹਨਾਂ ਦੀ ਧੀ ਨਹੀਂ ਸਗੋਂ ਉਹਨਾਂ ਦਾ ਪੁੱਤ ਹੈ ਤੇ ਸਨਦੀਪ ਪੁੱਤ ਬਣਕੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ

ਇਸ ਮੌਕੇ ਸਾਡੀ ਮੀਡੀਆ ਟੀਮ ਦੇ ਨਾਲ ਗੱਲਬਾਤ ਕਰਦੇ ਹੋਏ ਸਨਦੀਪ ਕੌਰ ਦੀ ਮਾਤਾ ਸਿਮਰਜੀਤ ਕੌਰ ਨੇ ਦੱਸਿਆ ਕਿ ਸਨਦੀਪ ਬਚਪਨ ਤੋਂ ਹੀ ਆਪਣੇ ਪਿਤਾ ਦੇ ਖੇਤਾਂ ਵਿੱਚ ਜਾ ਕੇ ਕੰਮ ਕਰਾਉਂਦੀ ਹੈ ਤੇ ਉਹਨਾਂ ਕਦੇ ਵੀ ਸਨਦੀਪ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਰੋਕ ਟੋਕ ਨਹੀਂ ਰੱਖੀ ਸਗੋਂ ਉਸ ਦੀ ਹੌਸਲਾ ਫਜਾਈ ਕੀਤੀ ਹੈ ਉਹਨਾਂ ਕਿਹਾ ਕਿ ਉਹ ਘਰੇਲੂ ਕੰਮ ਦੇ ਨਾਲ ਨਾਲ ਸਿਲਾਈ ਕੜਾਈ ਦਾ ਕੰਮ ਵੀ ਕਰਦੇ ਹਨ ਤੇ ਉਹਨਾਂ ਨੂੰ ਆਪਣੀ ਬੇਟੀ ਦੇ ਬਹੁਤ ਜਿਆਦਾ ਮਾਣ ਮਹਿਸੂਸ ਹੁੰਦਾ ਹੈ|