Punjab
ਇਸ ਨੈਸ਼ਨਲ ਹਾਕੀ ਖਿਡਾਰੀ ਨੇ ਕੀਤੀ ਆਤਮ-ਹੱਤਿਆ
ਫਰੀਦਕੋਟ ਦਾ ਰਹਿਣ ਵਾਲਾ ਸੀ ਇਹ ਨੌਜਵਾਨ ,ਰਾਂਚੀ ਵਿੱਚ ਕੀਤੀ ਆਤਮ-ਹੱਤਿਆ
ਚਾਰ ਵਾਰ ਖੇਡ ਚੁੱਕਿਆ ਸੀ ਨੈਸ਼ਨਲ ਹਾਕੀ
ਰਾਂਚੀ ਵਿੱਚ ਕੀਤੀ ਆਤਮ-ਹੱਤਿਆ
ਫਰੀਦਕੋਟ ਦਾ ਰਹਿਣ ਵਾਲਾ ਸੀ ਇਹ ਨੌਜਵਾਨ
ਫ਼ਰੀਦਕੋਟ,27 ਅਗਸਤ:(ਨਰੇਸ਼ ਸੇਠੀ) ਫ਼ਰੀਦਕੋਟ ਦੀ ਇੱਕ ਮਾਂ ਦੇ ਦਿਲ ਤੇ ਟੁੱਟਿਆ ਪਹਾੜ ਜਦ ਉਸਨੂੰ ਪਤਾ ਲੱਗਿਆ ਉਸਦੇ ਹੋਣਹਾਰ ਪੁੱਤਰ ਨੇ ਖ਼ੁਦਕੁਸ਼ੀ ਕਰ ਲਈ ਹੈ। ਖ਼ੁਦਕੁਸ਼ੀ ਕਰਨ ਵਾਲਾ ਗੁਰਸ਼ਰਨ ਨੈਸ਼ਨਲ ਹਾਕੀ ਖਿਡਾਰੀ ਖਿਡਾਰੀ ਸੀ। ਉਹ ਫਰੀਦਕੋਟ ਸ਼ਹਿਰ ਦੀ ਬਲਬੀਰ ਬਸਤੀ ਦਾ ਰਹਿਣ ਵਾਲਾ ਸੀ। ਜਿਸਦੀ ਉਮਰ 28 ਸਾਲ ਸੀ,ਗੁਰਸ਼ਰਨ ਸਿੰਘ ਨੇ ਛਤੀਸਗੜ੍ਹ ਦੀ ਰਾਜਧਾਨੀ ਰਾਂਚੀ ਵਿੱਚ ਨਵੰਬਰ 2017 ਏਜੀ ਦਫ਼ਤਰ ਵਿੱਚ ਅਕਾਊਂਟੈਂਟ ਵਜੋਂ ਜੋਇਨ ਕੀਤਾ ਸੀ।ਇਸ ਸੋਮਵਾਰ ਰਾਂਚੀ ਵਿੱਚ ਹੀ ਏਜੀ ਕਾਲੋਨੀ ਆਪਣੇ ਕੁਆਟਰ ਵਿੱਚ ਉਸਨੇ ਖ਼ੁਦਕੁਸ਼ੀ ਕਰ ਲਈ।
ਉਸਦੇ ਭਰਾ ਗੁਰਪ੍ਰਤਾਪ ਨੇ ਦੱਸਿਆ ਕਿ ਉਹ ਕੋਰੋਨਾ ਮਹਾਂਮਾਰੀ ਦੌਰਾਨ ਛੁੱਟੀ ਤੇ ਫਰੀਦਕੋਟ ਆਇਆ ਸੀ ਅਤੇ ਤਿੰਨ ਮਹੀਨੇ ਰਹਿਣ ਦੇ ਬਾਅਦ ਜੁਲਾਈ ਵਿੱਚ ਵਾਪਿਸ ਰਾਂਚੀ ਚਲਾ ਗਿਆ ਸੀ।
ਇਸ ਖਬਰ ਨੂੰ ਸੁਣਕੇ ਉਸਦੇ ਪਿਤਾ ਨੂੰ ਯਕੀਨ ਹੀ ਨਹੀਂ ਹੋਇਆ ਅਤੇ ਮਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ,ਖ਼ਬਰ ਸੁਣਕੇ ਉਸਦੀ ਮਾਂ ਵਾਰ-ਵਾਰ ਬੇਹੋਸ਼ ਹੋ ਜਾਂਦੀ ਸੀ। ਗੁਰਸ਼ਰਨ ਦੇ ਪਰਿਵਾਰ ਨੇ ਦੱਸਿਆ ਕਿ ਉਹ ਆਤਮਹੱਤਿਆ ਵਰਗਾ ਕੰਮ ਨਹੀਂ ਕਰ ਸਕਦਾ ਇਸਦੇ ਪਿੱਛੇ ਜਰੂਰ ਕੋਈ ਹੋਰ ਕਾਰਨ ਹੈ।ਰਾਂਚੀ ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਗੁਰਸ਼ਰਨ ਹਾਕੀ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਸੀ ਤੇ ਉਹ ਸੈਂਟਰ ਫਾਰਵਰਡ ਖੇਡਦਾ ਸੀ। ਉਹ ਚਾਰ ਵਾਰ ਨੈਸ਼ਨਲ ਪੱਧਰ ਤੇ ਖੇਡਦਾ ਰਿਹਾ,ਉਸਦੀ ਕੰਪਨੀ ਵਿੱਚ ਵੀ ਉਸਦੀ ਚੋਣ ਹਾਕੀ ਕਰਕੇ ਹੀ ਹੋਈ ਸੀ ਅਤੇ ਉਹ ਆਪਣੀ ਕੰਪਨੀ ਵੱਲੋਂ ਵੀ ਕਈ ਮੁਕਾਬਲੇ ਖੇਡ ਚੁਕਿਆ ਸੀ।
Continue Reading