Connect with us

Punjab

ਵੋਟਾਂ ਵੀ ਪਾਓ ਤੇ ਵਾਤਾਵਰਨ ਵੀ ਬਚਾਓ ਦਾ ਸੁਨੇਹਾ ਦਿੰਦਾ ਇਹ ਪੋਲਿੰਗ ਬੂਥ

Published

on

ਜਿੱਥੇ ਪੰਜਾਬ ਭਰ ਵਿੱਚ ਵੋਟਾਂ ਪਾਉਣ ਲਈ ਲੋਕ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਅਨੰਦਪੁਰ ਸਾਹਿਬ ਵਿੱਚ ਪੋਲਿੰਗ ਬੂਥ ਤੇ ਵਿਲੱਖਣ ਨਜ਼ਾਰਾ ਦੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ ਇੱਥੋ ਦੇ ਪਿੰਡ ਲੋਦੀਪੁਰ ਦਾ ਪੋਲਿੰਗ ਬੂਥ ਹਰਿਆਲੀ ਤੇ ਵਾਤਾਵਰਨ ਦਾ ਸੁਨੇਹਾ ਵੀ ਦੇ ਰਿਹਾ ਹੈ। ਦਰਅਸਲ ਪੋਲਿੰਗ ਬੂਥ ਨੂੰ ਪੌਦਿਆਂ-ਬੂਟਿਆਂ ਤੇ ਫੁੱਲਾਂ ਨਾਲ ਸ਼ਿੰਗਾਰਿਆਂ ਗਿਆ ਹੈ। ਕਿਤੇ ਨਾ ਕਿਤੇ ਇਹ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੈ।

(ਸਟੋਰੀ- ਇਕਬਾਲ ਕੌਰ, ਵਰਲਡ ਪੰਜਾਬੀ)