Corona Virus
ਬਿੱਜਲੀ ਵਿਭਾਗ ਦੇ ਤਿੰਨ ਕਰਮਚਾਰੀਆਂ ਨੇ ਕੀਤੀ 12 ਲੱਖ ਰੁਪਏ ਦੀ ਹੇਰਾ ਫੇਰੀ
ਗੁਰਦਾਸਪੁਰ, ਗੁਰਪ੍ਰੀਤ ਸਿੰਘ, 10 ਜੁਲਾਈ : ਬਿੱਜਲੀ ਬਿਲਾ ਵਿੱਚ 12 ਲੱਖ ਰੁਪਏ ਦੀ ਹੇਰਾ ਫੇਰੀ ਕਰਨ ਦੇ ਆਰੋਪ ਵਿੱਚ ਬਿੱਜਲੀ ਵਿਭਾਗ ਨੇ ਇਕ ਅਕਉਂਟੇਡ ਅਤੇ 2 ਕੈਸ਼ੀਅਰ ਕੀਤੇ ਸਸਪੈਂਡ ਮਾਮਲਾ ਹੈ ਗੁਰਦਾਸਪੁਰ ਬਿਜਲੀ ਵਿਭਾਗ ਦਾ ਜਿੱਥੇ ਬਿੱਜਲੀ ਵਿਭਾਗ ਦੇ ਹੀ ਤਿੰਨ ਕਰਮਚਾਰੀਆਂ ਨੇ ਬਿੱਜਲੀ ਵਿਭਾਗ ਨੂੰ 12 ਲੱਖ ਰੁਪਏ ਦਾ ਚੂਨਾ ਲੱਗਾ ਦਿੱਤਾ ਹੈ। ਇਸਦੀ ਸੂਚਨਾ ਜਦ ਉੱਚ ਅਧਿਕਾਰੀਆਂ ਨੂੰ ਮਿਲੀ ਤਾਂ ਉੱਚ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਤਿੰਨਾਂ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਹਨਾਂ ਵਿਚੋਂ 2 ਮਹਿਲਾਂ ਕਰਮਚਾਰੀ ਹਨ ਫਿਲਹਾਲ ਬਿੱਜਲੀ ਵਿਭਾਗ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਬਿੱਜਲੀ ਵਿਭਾਗ ਦੇ ਐਸ.ਡੀ.ਓ ਹਿਰਦੇਪਾਲ ਸਿੰਘ ਨੇ ਦੱਸਿਆ ਕਿ ਬਿੱਜਲੀ ਵਿਭਾਗ ਵਿੱਚ ਕੰਮ ਕਰਨ ਵਾਲੇ ਇਕ ਅਕਉਂਟੇਡ ਅਤੇ 2 ਮਹਿਲਾ ਕੈਸ਼ੀਅਰ ਨੇ ਵਿਭਾਗ ਦੀ ਸਬੰਧਤ ਆਈਡੀ ਨਾਲ ਛੇੜਛਾੜ ਕਰ ਬਿੱਜਲੀ ਬਿਲਾ ਵਿੱਚ 12 ਲੱਖ ਰੁਪਏ ਦੀ ਹੇਰਾ ਫੇਰੀ ਕੀਤੀ ਹੈ ਜਿਸਦੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਅਤੇ ਤਫਤੀਸ਼ ਤੋਂ ਬਾਅਦ ਇਹਨਾਂ ਤਿੰਨਾਂ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਅਗਲੀ ਮੁਢਲੀ ਜਾਂਚ ਸ਼ੁਰੂ ਕਰ ਦਿਤੀ ਹੈ।