News
ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਦੇ ਦਿਹਾਂਤ ‘ਤੇ ਅਕਾਲੀ ਦਲ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਹਾਕੀ ਜਗਤ ਦੇ ਮਹਾਨ ਖਿਡਾਰੀ ਤੇ ਤਿੰਨ ਵਾਰ ਓਲੰਪਿਕ ਵਿਜੇਤਾ ਰਹਿ ਚੁੱਕੇ ਬਲਬੀਰ ਸਿੰਘ ਸੀਨੀਅਰ 96 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ।
ਸੁਖਬੀਰ ਨੇ ਲਿਖਿਆ- RIP ਗੋਲ ਮਸ਼ੀਨ ਬਲਬੀਰ ਸਿੰਘ ਸੀਨੀਅਰ ਨੇ ਭਾਰਤ ਲਈ 3 ਓਲੰਪਿਕ ਸੋਨ ਤਮਗੇ ਜਿੱਤਣ ਤੋਂ ਇਲਾਵਾ ਆਪਣੇ ਗੋਲ ਸਕੋਰਿੰਗ ਹੁਨਰ ਨਾਲ ਸਾਨੂੰ ਸਾਰਿਆਂ ਨੂੰ ਖੁਸ਼ ਕੀਤਾ। ਬਲਬੀਰ ਜੀ ਸਾਰੀ ਉਮਰ #hockey ਲਈ ਰਾਜਦੂਤ ਰਹੇ। ਉਸ ਨੂੰ ਬਹੁਤ ਯਾਦ ਕੀਤਾ ਜਾਵੇਗਾ। ਵਿਸ਼ਵ ਭਰ ਵਿੱਚ ਉਸਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਬਲਬੀਰ ਸਿੰਘ ਸੀਨੀਅਰ ਦੇ ਦੇਹਾਂਤ ਉੱਤੇ ਦੁੱਖ ਜ਼ਾਹਿਰ ਕੀਤਾ।
ਹਰਸਿਮਰਤ ਨੇ ਲਿਖਿਆ- ਸਾਡੇ ਸਮੇਂ ਦੇ Legend ਹੁਣ ਨਹੀਂ ਰਹੇ। RIP #ਬਲਬੀਰ ਸਿੰਘ ਸੀਨੀਅਰ #3 ਵਾਰ ਓਲੰਪਿਕ ਸੋਨ ਤਮਗਾ ਜੇਤੂ # ਹਾਕੀ ਦੇ Icon। ਮੈਂ ਵਿਸ਼ਵ ਭਰ ਵਿੱਚ ਭਾਰਤੀ ਹਾਕੀ ਪ੍ਰੇਮੀਆਂ ਦੇ ਨਾਲ ਇਸ ਦੁੱਖ ਦਾ ਪ੍ਰਗਟਾਵਾ ਕਰਦੀ ਹਾਂ। ਬਲਬੀਰ ਸਿੰਘ ਸੀਨੀਅਰ ਦੇ ਪਰਿਵਾਰ ਪ੍ਰਤੀ ਮੇਰੀ ਡੂੰਘੀ ਹਮਦਰਦੀ। ਸਾਰੀ ਕੌਮਾਂ ਉਨ੍ਹਾਂ ਦੇ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹੀਆਂ ਹਨ।
ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਇਸ ਦੁੱਖ ਦੀ ਘੜੀ ਵਿੱਚ ਟਵੀਟ ਕਰਕੇ ਬਲਬੀਰ ਸਿੰਘ ਨੂੰ ਯਾਦ ਕੀਤਾ।
ਮਜੀਠੀਆ ਨੇ ਲਿਖਿਆ- ਤਿੰਨ ਵਾਰ ਓਲੰਪਿਕ ਸੋਨ ਤਮਗਾ ਜੇਤੂ ਹਾਕੀ ਦੇ ਮਹਾਨ ਖਿਡਾਰੀ ਪਦਮ ਸ਼੍ਰੀ ਬਲਬੀਰ ਸਿੰਘ ਸੀਨੀਅਰ ਦੇ ਦੇਹਾਂਤ ਦੀ ਜਾਣਕਾਰੀ ਸੁਣ ਕੇ ਦੁੱਖ ਹੋਇਆ। ਇਹ ਦੇਸ਼ ਅਤੇ #Hockey ਸੰਸਾਰ ਲਈ ਇੱਕ ਵੱਡਾ ਨੁਕਸਾਨ ਹੈ। ਗੁਰੂ ਸਾਹਿਬ ਸੰਸਾਰ ਭਰ ਵਿੱਚ ਦੁਖੀ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨੂੰ ਸ਼ਕਤੀ ਪ੍ਰਦਾਨ ਕਰਨ ਅਤੇ ਵਿਛੜੀ ਰੂਹ ਨੂੰ ਸ਼ਾਂਤੀ ਦੇਣ।