Connect with us

Uncategorized

TIKTOK ਸਟਾਰ ਜੇਹਾਨ ਥਾਮਸ ਦੀ 30 ਸਾਲ ਦੀ ਉਮਰ ‘ਚ ਹੋਇਆ ਦੇਹਾਂਤ,ਜਾਣੋ ਵੇਰਵਾ

Published

on

ਮਸ਼ਹੂਰ ਟਿਕਟੋਕ ਸਟਾਰ ਜੇਹਾਨ ਥਾਮਸ ਦਾ ਦਿਹਾਂਤ ਹੋ ਗਿਆ ਹੈ। ਉਸ ਦੀ ਉਮਰ ਸਿਰਫ਼ 30 ਸਾਲ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜਹਾਨ ਮਾਈਗ੍ਰੇਨ ਦੀ ਸਮੱਸਿਆ ਤੋਂ ਪੀੜਤ ਸੀ। ਟਿਕਟੋਕ ਸਟਾਰ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਦੋਸਤ ਐਲਿਕਸ ਰੀਸਟ ਨੇ ਸਾਂਝੀ ਕੀਤੀ। ਦੱਸ ਦੇਈਏ ਕਿ ਜਹਾਨ ਨੂੰ ਟਿਕਟੋਕ ਦੀ ਦੁਨੀਆ ‘ਚ ਕਾਫੀ ਲੋਕਪ੍ਰਿਯਤਾ ਮਿਲੀ ਸੀ। ਇਸ ਪਲੇਟਫਾਰਮ ‘ਤੇ ਉਨ੍ਹਾਂ ਦੇ ਕਰੀਬ 72 ਹਜ਼ਾਰ ਫਾਲੋਅਰਜ਼ ਸਨ। ਜਹਾਨ ਦੀ ਮੌਤ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਸਦਮੇ ‘ਚ ਹਨ।

ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਗਈ
ਕੁਝ ਹਫਤੇ ਪਹਿਲਾਂ ਜੇਹਾਨ ਥਾਮਸ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ਆਪਟਿਕ ਨਿਊਰਾਈਟਿਸ ਤੋਂ ਪੀੜਤ ਹੈ। ਇਸ ਕਾਰਨ ਅੱਖ ਦੀ ਆਪਟਿਕ ਨਰਵ ਵਿੱਚ ਸੋਜ ਆ ਜਾਂਦੀ ਹੈ। ਜਹਾਂ ਨੇ 5 ਮਾਰਚ ਨੂੰ ਇਕ ਪੋਸਟ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਦਿੱਤੀ ਸੀ।