Uncategorized
ਮਹਾਨਾਇਕ ਅਮਿਤਾਭ ਬੱਚਨ ਦਾ ਅੱਜ ਹੈ ਜਨਮਦਿਨ, ਸ਼ੁਭਕਾਮਨਾਵਾਂ ਦੇਣ ਲਈ ਪਹੁੰਚੇ ਪ੍ਰਸ਼ੰਸਕ

11ਅਕਤੂਬਰ 2023: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ 81 ਸਾਲ ਦੇ ਹੋ ਗਏ ਹਨ। ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਘਰ ਜਲਸਾ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਅਮਿਤਾਭ ਬੱਚਨ ਰਾਤ 12 ਵਜੇ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਬਾਹਰ ਆਏ। ਇਸ ਦੇ ਨਾਲ ਹੀ ਨੂੰਹ ਐਸ਼ਵਰਿਆ, ਪੋਤੀ ਆਰਾਧਿਆ ਅਤੇ ਨਵਿਆ ਵੀ ਘਰ ਦੇ ਦਰਵਾਜ਼ੇ ਤੋਂ ਝਾਤ ਮਾਰਦੀਆਂ ਨਜ਼ਰ ਆ ਰਹੀਆਂ ਹਨ।
ਜਲਸਾ ਅਮਿਤਾਭ ਬੱਚਨ ਦਾ ਘਰ ਹੈ। ਉਸਦਾ ਬੰਗਲਾ, ਜਲਸਾ, ਜੇਡਬਲਯੂ ਮੈਰੀਅਟ, ਜੁਹੂ ਦੇ ਨੇੜੇ ਇੱਕ ਦੋ ਮੰਜ਼ਿਲਾ ਇਮਾਰਤ ਹੈ, ਜਿਸਨੂੰ ਅਮਿਤਾਭ ਬੱਚਨ ਹਾਊਸ ਜੁਹੂ ਵੀ ਕਿਹਾ ਜਾਂਦਾ ਹੈ।