Punjab
ਪੰਜਾਬ ‘ਚ ਭਾਰਤ ਜੋੜੋ ਯਾਤਰਾ ਦਾ ਅੱਜ ਆਖਰੀ ਦਿਨ, ਰਾਹੁਲ ਗਾਂਧੀ ਜੰਮੂ-ਕਸ਼ਮੀਰ ਲਈ ਹੋਣਗੇ ਰਵਾਨਾ

ਪੰਜਾਬ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਆਖਰੀ ਦਿਨ ਹੋਵੇਗਾ। ਇਹ ਯਾਤਰਾ ਬੁੱਧਵਾਰ ਨੂੰ ਹਿਮਾਚਲ ਲਈ ਗਈ ਸੀ। ਉਥੋਂ ਇਹ ਫਿਰ ਰਾਤ ਨੂੰ ਹੀ ਪੰਜਾਬ ਵਿੱਚ ਦਾਖ਼ਲ ਹੋ ਗਿਆ ਹੈ। ਯਾਤਰਾ ਨੇ ਪਠਾਨਕੋਟ ਦੀ ਸ਼ਾਹ ਕਾਲੋਨੀ ਵਿਖੇ ਰਾਤ ਦਾ ਠਹਿਰਾਅ ਕੀਤਾ। ਅੱਜ ਦੁਪਹਿਰ 1 ਵਜੇ ਰਾਹੁਲ ਗਾਂਧੀ ਪਠਾਨਕੋਟ ਦੇ ਸਰਨਾ ਵਿਖੇ ਜਨ ਸਭਾ ਨੂੰ ਸੰਬੋਧਨ ਕਰਨ ਜਾ ਰਹੇ ਹਨ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਇੱਥੇ ਮੌਜੂਦ ਰਹਿਣਗੇ।
ਜਨ ਸਭਾ ਤੋਂ ਬਾਅਦ ਇਹ ਯਾਤਰਾ ਜੰਮੂ-ਕਸ਼ਮੀਰ ‘ਚ ਪ੍ਰਵੇਸ਼ ਕਰੇਗੀ। ਜਿੱਥੇ ਝੰਡੇ ਦੀ ਰਸਮ ਹੋਵੇਗੀ। ਜਿੱਥੇ ਪੰਜਾਬ ਦੇ ਆਗੂ ਜੰਮੂ-ਕਸ਼ਮੀਰ ਦੇ ਕਾਂਗਰਸੀ ਆਗੂਆਂ ਨੂੰ ਝੰਡਾ ਸੌਂਪਣਗੇ।
ਜੰਮੂ-ਕਸ਼ਮੀਰ ‘ਚ ਇਹ ਯਾਤਰਾ ਰੱਖ ਜ਼ਫਰ ਤੱਕ ਜਾਵੇਗੀ। ਜੰਮੂ-ਕਸ਼ਮੀਰ ‘ਭਾਰਤ ਜੋੜੋ ਯਾਤਰਾ’ ਦਾ ਆਖਰੀ ਪੜਾਅ ਹੈ ਅਤੇ ਇਹ ਮਹਾਤਮਾ ਗਾਂਧੀ ਦੀ ਬਰਸੀ ‘ਤੇ 30 ਜਨਵਰੀ ਨੂੰ ਸਮਾਪਤ ਹੋਵੇਗੀ।