Uncategorized
ਲੁਧਿਆਣਾ ‘ਚ ਟਰੱਕ ਡਰਾਈਵਰ ਦੀ ਲਾਪਰਵਾਹੀ ਕਾਰਨ ਲੜਕੀ ਦੀ ਦਰਦਨਾਕ ਮੌਤ
ਅੱਜਕਲ ਦੁਰਘਟਨਾਵਾਂ ਦੇ ਮਾਮਲੇ ਬਹੁਤ ਸਾਹਮਣੇ ਆਉਣ ਲੱਗ ਗਏ ਹਨ। ਇਸ ਤਰ੍ਹਾਂ ਹੀ ਲੁਧਿਆਣਾ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਲੁਧਿਆਣਾ ਵਿਚ ਕਾਰਪੋਰੇਸ਼ਨ ਟਰੱਕ ਦੇ ਨੀਚੇ ਆ ਕੇ ਅੱਜ ਐਕਟਿਵਾ ਸਵਾਰ ਲੜਕੀ ਦੀ ਮੌਤ ਹੋ ਗਈ ਹੈ। ਇਸ ਦੌਰਾਨ ਟਰੱਕ ਡਰਾਈਵਰ ਮੌਕੇ ਤੇ ਹੀ ਫਰਾਰ ਹੋ ਗਿਆ। ਟਰੱਕ ਚਾਲਕ ਨੇ ਬਿਨਾ ਦੇਖੇ ਟਰੱਕ ਸੜਕ ਤੇ ਚੜ੍ਹਾ ਦਿੱਤਾ ਜਿਸ ਕਾਰਨ ਲੜਕੀ ਟਰੱਕ ਹੇਠ ਆ ਗਈ। ਉਸ ਦੀ ਇਸ ਦਰਦਨਾਕ ਮੌਤ ਨੂੰ ਦੇਖ ਉਥੇ ਮੌਜੂਦ ਲੋਕਾਂ ਦੀ ਰੂਹ ਕੰਬ ਗਈ। ਇਸ ਦੌਰਾਨ ਉਥੇ ਉਸ ਲੜਕੀ ਦੇ ਮਾਤਾ ਪਿਤਾ ਜਦ ਪਹੁੰਚੇ ਤਾਂ ਉਸ ਦੀ ਬੁਰੀ ਹਾਲਤ ਦੇਖ ਉਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੈ। ਮ੍ਰਿਤਕ ਦੇ ਗਵਾਂਡੀਆਂ ਤੋਂ ਜਾਣਕਾਰੀ ਹਾਸਿਲ ਕਰਦਿਆ ਇਹ ਪਤਾ ਲੱਗੀਆ ਕਿ ਉਹ ਆਪਣੇ ਮਾਤਾ ਪਿਤਾ ਦੀ ਇਕਲੌਤੀ ਬੇਟੀ ਸੀ। ਮ੍ਰਿਤਕ ਦੇ ਘਰਦਿਆਂ ਨੇ ਦੱਸੀਆ ਕਿ ਉਨ੍ਹਾਂ ਦੀ ਬੇਟੀ ਡਾਂਸ ਟੀਚਰ ਸੀ ਤੇ ਕੁਝ ਦਿਨ ਪਹਿਲਾ ਹੀ ਉਸਨੇ ਆਈਲੈਟਸ ਦੀ ਕੋਚਿੰਗ ਸ਼ੁਰੂ ਕੀਤੀ ਸੀ। ਇਸ ਦੌਰਾਨ ਜਦੋਂ ਉਹ ਆਈਲੈਟਸ ਦੀ ਕਲਾਸ ਲੱਗਾ ਕੇ ਘਰ ਆ ਰਹੀ ਸੀ ਤਾਂ ਰਸਤੇ ‘ਚ ਟਰੱਕ ਹੇਠ ਆਉਣ ਨਾਲ ਉਸਦੀ ਮੌਤ ਹੋ ਗਈ। ਜੋ ਵੀ ਲੋਕ ਉਸ ਵਕਤ ਮੌਜੂਦ ਸੀ ਉਨ੍ਹਾਂ ਨੇ ਦੱਸਿਆ ਕਿ ਲਾਪਰਵਾਹੀ ਟਰੱਕ ਡਰਾਈਵਰ ਦੀ ਸੀ। ਟਰੱਕ ਚਾਲਕ ਨੇ ਬਿਨਾ ਦੇਖੇ ਟਰੱਕ ਸੜਕ ਤੇ ਚੜ੍ਹਾ ਲਿਆ ਜਿਸ ਕਾਰਨ ਸਕੂਟਰੀ ਸਵਾਰ ਲੜਕੀ ਟਰੱਕ ਦੇ ਟਾਇਰ ਹੇਠਾਂ ਆ ਗਈ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਟਰੱਕ ਚਾਲਕ ਦੁਰਘਟਨਾ ਬਾਅਦ ਮੌਕੇ ਤੋਂ ਫ਼ਰਾਰ ਹੋਗਿਆ। ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਗੇ ਬਣਦੀ ਕਾਰਵਾਈ ਕੀਤੀ ਜਾਵੇਗੀ।