Uncategorized
TRUMP ਦੇ ਕਰੀਬੀ ਚਾਰਲੀ ਕਿਰਕ ਦੀ ਗੋ.ਲੀ ਮਾਰ ਕੇ ਹੱ.ਤਿ.ਆ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਸਹਿਯੋਗੀ ਅਤੇ ਸੱਜੇ-ਪੱਖੀ ਕਾਰਕੁਨ ਚਾਰਲੀ ਕਿਰਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਯੂਟਾਹ ਵੈਲੀ ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਰਾਸ਼ਟਰਪਤੀ ਟਰੰਪ ਨੇ ਚਾਰਲੀ ਕਿਰਕ ਦੇ ਕਤਲ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਖੁਦ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਟਰੰਪ ਨੇ ਅਮਰੀਕਾ ਵਿੱਚ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।
ਕਿਰਕ ਯੂਟਾਹ ਵੈਲੀ ਯੂਨੀਵਰਸਿਟੀ ਵਿੱਚ ਆਯੋਜਿਤ ਇੱਕ ਬਹਿਸ ਵਿੱਚ ਹਿੱਸਾ ਲੈ ਰਿਹਾ ਸੀ। ਇਸ ਦੌਰਾਨ ਉਹ ਇੱਕ ਤੰਬੂ ਦੇ ਹੇਠਾਂ ਮਾਈਕ ਫੜ ਕੇ ਬੋਲ ਰਿਹਾ ਸੀ, ਜਦੋਂ ਅਚਾਨਕ ਇੱਕ ਵਿਅਕਤੀ ਨੇ ਉਸ ‘ਤੇ ਗੋਲੀ ਚਲਾ ਦਿੱਤੀ। ਗੋਲੀ ਕਿਰਕ ਦੀ ਗਰਦਨ ਵਿੱਚ ਲੱਗੀ। ਗੋਲੀ ਲੱਗਦੇ ਹੀ ਕਿਰਕ ਜ਼ਮੀਨ ‘ਤੇ ਡਿੱਗ ਪਿਆ ਅਤੇ ਖੂਨ ਵਹਿਣ ਲੱਗ ਪਿਆ। ਉਸਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਇੱਥੇ ਡਾਕਟਰਾਂ ਨੇ ਕਿਰਕ ਨੂੰ ਮ੍ਰਿਤਕ ਐਲਾਨ ਦਿੱਤਾ।
ਟਰੰਪ ਨੇ ਕੀਤਾ ਦੁੱਖ ਪ੍ਰਗਟ
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਅਬਾਊਟ ਕਿਰਕ’ ‘ਤੇ ਇੱਕ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ, “ਮਹਾਨ ਚਾਰਲੀ ਕਿਰਕ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਅਮਰੀਕੀ ਨੌਜਵਾਨਾਂ ਨੂੰ ਉਨ੍ਹਾਂ ਤੋਂ ਬਿਹਤਰ ਕੋਈ ਨਹੀਂ ਸਮਝਦਾ। ਹਰ ਕੋਈ ਉਨ੍ਹਾਂ ਨੂੰ ਪਿਆਰ ਕਰਦਾ ਹੈ, ਉਨ੍ਹਾਂ ਦਾ ਸਤਿਕਾਰ ਕਰਦਾ ਹੈ, ਮੇਲਾਨੀਆ ਅਤੇ ਮੈਂ ਉਨ੍ਹਾਂ ਦੀ ਪਤਨੀ ਏਰਿਕਾ ਅਤੇ ਪੂਰੇ ਪਰਿਵਾਰ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਾਂ।”
ਚਾਰਲੀ ਦੇ ਸਨਮਾਨ ਵਿੱਚ ਅਮਰੀਕੀ ਝੰਡਾ ਨੀਵਾਂ ਰਹੇਗਾ
ਟਰੰਪ ਨੇ ਇੱਕ ਹੋਰ ਪੋਸਟ ਵਿੱਚ ਲਿਖਿਆ, “ਚਾਰਲੀ ਕਿਰਕ ਇੱਕ ਸੱਚਾ ਮਹਾਨ ਅਮਰੀਕੀ ਦੇਸ਼ ਭਗਤ ਸੀ। ਉਨ੍ਹਾਂ ਦੇ ਸਨਮਾਨ ਵਿੱਚ, ਮੈਂ ਐਤਵਾਰ ਸ਼ਾਮ 6 ਵਜੇ ਤੱਕ ਸੰਯੁਕਤ ਰਾਜ ਵਿੱਚ ਸਾਰੇ ਅਮਰੀਕੀ ਝੰਡੇ ਅੱਧੇ ਝੁਕਾਉਣ ਦਾ ਆਦੇਸ਼ ਦਿੰਦਾ ਹਾਂ।”
