Connect with us

Punjab

ਗੰਧਕ ਤੇ ਪੋਟਾਸ਼ ਕੁੱਟਦੇ ਸਮੇਂ ਹੋਇਆ ਧਮਾਕਾ,ਦੋ ਬੱਚੇ ਜ਼ਖਮੀ

ਲਹਿਰਾਗਾਗਾ ‘ਚ ਪਟਾਸ ਕੁੱਟਣ ਤੇ ਵਾਪਰਿਆ ਹਾਦਸਾ,ਦੋ ਬੱਚੇ ਹੋਏ ਜ਼ਖਮੀ

Published

on

ਪਾਬੰਦੀ ਦੇ ਬਾਵਜੂਦ ਵੀ ਵਿਕ ਰਿਹਾ ਬਾਰੂਦ
ਗੰਧਕ ਤੇ ਪੋਟਾਸ਼ ਕੁੱਟਦੇ ਸਮੇਂ ਹੋਇਆ ਧਮਾਕਾ
ਧਮਾਕੇ ਦੌਰਾਨ ਦੋ ਬੱਚੇ ਹੋਏ ਗੰਭੀਰ ਜ਼ਖਮੀ
ਪੁਲਿਸ ਪ੍ਰਸ਼ਾਸਨ ਸਵਾਲਾਂ ਦੇ ਘੇਰੇ ‘ਚ

11 ਨਵੰਬਰ,ਲਹਿਰਾਗਾਗਾ :(ਸੰਜੀਵ ਗੋਇਲ)ਲਹਿਰਾਗਾਗਾ ਵਿੱਚ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਬੱਚਤ ਹੋਈ,ਜਦੋਂ ਗੰਧਕ ਅਤੇ ਪੋਟਾਸ਼ ਨੂੰ ਕੂੰਡੇ ‘ਚ ਕੁੱਟਦੇ ਸਮੇਂ ਦੋ ਨਾਬਾਲਗ ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿੰਨ੍ਹਾਂ ਨੂੰ ਤੁਰੰਤ ਇਲਾਜ਼ ਲਈ ਲਹਿਰਾਗਾਗਾ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ ।  
ਹਸਪਤਾਲ ਵਿੱਚ ਇਲਾਜ਼ ਅਧੀਨ ਪਏ ਇਹ ਬੱਚੇ ਉਸ ਸਮੇਂ ਅਣਹੋਣੀ ਦਾ ਸ਼ਿਕਾਰ ਹੋ ਗਏ ਜਦੋਂ ਪੋਟਾਸ਼ ਕੁੱਦਟੇ ਸਮੇਂ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਦੌਰਾਨ ਇਹ ਦੋਵੇਂ ਬੱਚੇ ਬੁਰੀ ਜ਼ਖਮੀ ਹੋ ਗਏ। ਜਿੰਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਕਿ ਇਹ ਬੱਚੇ ਦੀਵਾਲੀ ਨੂੰ ਪਟਾਖੇ ਚਲਾਉਣ ਲਈ ਹਰਿਆਣਾ ਦੇ ਜਾਖਲ ਤੋਂ ਪਟਾਸ ਲੈ ਕੇ ਆਏ ਸਨ।ਜਿਸਦੀ ਵਿਕਰੀ ‘ਤੇ ਪਾਬੰਦੀ ਲੱਗੀ ਹੋਈ ਹੈ,ਜਦੋਂ ਇਹ ਬੱਚੇ ਘਰ ‘ਚ ਪੋਟਾਸ਼ ਕੁੱਟ ਰਹੇ ਸਨ ਤਾਂ ਜ਼ਬਰਦਸਤ ਧਮਾਕਾ ਹੋਇਆ। ਜਿਸ ਨਾਲ ਇਹ ਬੱਚੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿੰਨ੍ਹਾਂ ਨੂੰ ਮੌਕੇ ‘ਤੇ ਹਸਪਤਾਲ ਭਰਤੀ ਕਰਵਾਇਆ ਗਿਆ।
ਬੱਚਿਆਂ ਦਾ ਇਲਾਜ਼ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਦ ਉਨਾਂ ਨੂੰ ਰੈਫਰ ਕਰ ਦਿੱਤਾ ਗਿਆ।
ਇਸ ਸਭ ਤੋਂ ਬਾਅਦ ਹੁਣ ਸਵਾਲ ਇਹ ਪੈਦਾ ਹੋ ਰਿਹਾ ਕਿ ਜਿੰਨ੍ਹਾਂ ਚੀਜ਼ਾਂ ‘ਤੇ ਪਾਬੰਦੀ ਲੱਗੀ ਹੈ। ਉਹ ਚੀਜ਼ਾਂ ਕਿਉਂ ਵਿਕ ਰਹੀਆਂ ਹਨ। ਕਿਉਂ ਇਹ ਸਭ ਕੁਝ ਪੁਲਿਸ ਪ੍ਰਸ਼ਾਸਨ ਦੇ ਧਿਆਨ ‘ਚ ਨਹੀਂ ਹੈ। ਸੋ ਲੋੜ ਹੈ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਤਾਂ ਜੋ ਭਵਿੱਖ ‘ਚ ਅਜਿਹੀ ਘਟਨਾ ਨਾ ਵਾਪਰ ਸਕੇ।