Punjab
ਦੋ ਨਸ਼ੇੜੀਆਂ ਵਲੋਂ ਡੀ.ਜੀ.ਪੀ ਸਹਿਤ ਪੁਲਿਸ ਕਰਮਚਾਰੀਆਂ ਨੂੰ ਕੀਤੀ ਕੁਚਲਣ ਦੀ ਕੋਸ਼ਿਸ਼

ਪਠਾਨਕੋਟ, 14 ਮਾਰਚ (ਮੁਕੇਸ਼ ਸੈਣੀ): ਅੱਜ ਕਲ ਨੌਜਵਾਨਾਂ ਦੇ ਹੋਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਪੁਲਿਸ ਦਾ ਜ਼ਰਾ ਵੀ ਖੌਫ ਨਹੀਂ ਮੰਨਦੇ। ਇਹੋ ਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਪਠਾਨਕੋਟ ਦੇ ਵਿਚ ਜਿੱਥੇ ਦੋ ਨੌਜਵਾਨਾਂ ਵੱਲੋਂ ਸ਼ਰਾਬ ਦੇ ਨਸ਼ੇ ‘ਚ ਪੁਲਿਸ ਦੇ ਨਾਕੇ ਤੋੜ ਦਿੱਤੇ ਗਏ। ਇਸ ਵਾਰਦਾਤ ਤੋਂ ਬਾਅਦ ਪੁਲਿਸ ਵਲੋਂ ਇਨ੍ਹਾਂ ਨਸ਼ੇੜੀਆਂ ਦਾ ਤਕਰੀਬਨ 10 ਕਿਲੋਮੀਟਰ ਦੀ ਦੂਰੀ ਤੱਕ ਪਿੱਛਾ ਵੀ ਕੀਤਾ ਗਿਆ।

ਇਹ ਵਾਰਦਾਤ ਵਾਪਰਿਆ ਪਠਾਨਕੋਟ ਦੇ ਥਾਣਾ ਸ਼ਾਪੁਰਕੰਡੀ ਵਿਚ ਜਿਥੇ ਇਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ।

ਜਦੋ ਪੁਲਿਸ ਵੱਲੋਂ ਇਨ੍ਹਾਂ ਨਸ਼ੇੜੀਆਂ ਦਾ ਪਿੱਛਾ ਕੀਤਾ ਜਾ ਰਿਹਾ ਸੀ ‘ਤੇ ਪੁਲਿਸ ਨੇ ਇਨ੍ਹਾਂ ਨੂੰ ਰੋਕਣ ਲਈ ਅਪਣੀ ਗੱਡੀ ਅੱਗੇ ਲਾ ਲੀਤੀ ਤਾਂ ਇਹਨਾ ਵਲੋਂ ਡੀ.ਐੱਸ.ਪੀ ਸਮੇਤ ਮੌਜੂਦ ਪੁਲਿਸ ਕਰਮਚਾਰਿਆਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ‘ਤੇ ਨਾਲ ਹੀ ਹੱਥਾਪਾਈ ਵੀ ਕੀਤੀ। ਇਹਨਾਂ ਨਸ਼ੇੜੀਆਂ ਖ਼ਿਲਾਫ਼ 307 ਦੇ ਤਹਿਤ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ।